People demanded Garcha to be candidate from Kharar

ਲੋਕਾਂ ਨੇ ਹੱਥ ਖੜ੍ਹੇ ਕਰਕੇ ਗਰਚਾ ਨੂੰ ਉਮੀਦਵਾਰ ਨੂੰ ਕੀਤੀ ਮੰਗ
ਨਵਾਂ ਗਰਾਊ ਦੇ ਲੋਕਾਂ ਦੀ ਜਰੂਰਤਾਂ ਲਈ ਸੰਘਰਸ਼ ਕਰਾਂਗੀ: ਗਰਚਾ

ਐਸ ਏ ਐਸ ਨਗਰ, 18 ਸਤੰਬਰ : ਪੰਜਾਬ ਵਿਚ ਆਉਣ ਵਾਲੀ ਵਿਧਾਨ ਸਭਾ ਚੋਣਾ ਮਿਸ਼ਨ 2017 ਤਹਿਤ ਹਲਕਾ ਖਰੜ ਵਿਚ ਕਾਂਗਰਸ ਦੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਨੀਤੀ ਨਾਲ ਕਾਂਗਰਸ ਨੂੰ ਮਜਬੂਤ ਕਰਨ ਲਈ ਪਿਛਲੇ ਸਮੇਂ ਤੋਂ ਖਰੜ ਹਲਕੇ ਵਿਚ ਵਿਚਰ ਰਹੇ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਓ.ਐਸ.ਡੀ. ਰਹੇ ਬੀਬੀ ਲਖਵਿੰਦਰ ਕੌਰ ਗਰਚਾ ਨੇ  ਸ਼ਿਵਾਲਿਕ ਵਿਹਾਰ, ਨਵਾਂ ਗਰਾਉੂ ਵਿਖੇ ਮਨਜੀਤ ਸਿੰਘ ਦੇ ਘਰ ਲੋਕਾਂ ਦੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨਵਾਂ ਗਰਾਊ ਦੇ ਲੋਕ ਜਿਵੇਂ ਪਾਣੀ ਅਤੇ ਬਿਜਲੀ| ਉਨ੍ਹਾਂ ਕਿਹਾ ਕਿ ਮੈਨੂੰ ਨਵਾਂ ਗਰਾਊ ਦੇ ਹਰ ਨੁਕੜ ਤੇ ਜਾਣ ਦਾ ਮੌਕਾ ਮਿਲਿਆ|  ਇਸ ਦੌਰਾਨ ਜਿਥੇ ਟੁੱਟੀਆਂ ਸੜ੍ਹਕਾਂ ਵਿਚ ਵੱਡੇ ਟੋਏ ਸਰਕਾਰ ਨੁੰ ਦਿਖਾਈ ਨਹੀ ਦੇ ਰਹੇ ਉਥੇ ਵਿਕਾਸ ਦੇ ਨਾ ਤੇ ਨਵਾਂ ਗਰਾਊ ਕਿਸੇ ਪੁਰਾਣੇ ਪਿੰਡਾਂ ਤੋਂ ਵੀ ਪਿੱਛੇ ਰਹਿ ਗਿਆ ਜਦੋਂ ਕਿ ਇੱਥੇ ਬੜੀ ਵੱਡੀ ਗਿਣਤੀ ਵਿਚ ਆਬਾਦੀ ਦਾ ਵਾਧਾ ਹੋਇਆ ਹੈ ਨਾ ਇੱਥੇ ਸਕੂਲ ਅਤੇ ਨਾ ਹੀ ਸਿਹਤ ਸਹੂਲਤਾਂ ਹਨ|
ਉਨ੍ਹਾਂ ਲੋਕਾਂ ਨੂੰ ਲਾਮਬੰਦ ਹੋਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀਆਂ ਲੋੜਾਂ ਲਈ ਸੰਘਰਸ ਕਰਨਗੇ  ਅਤੇ ਕੁਝ ਮਹੀਨੇ ਬਾਅਦ ਕੈਪਟਨ ਦੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ਤੇ ਨਵਾਂ ਗਰਾਊ ਨੂੰ ਵਿਕਾਸ ਲਈ ਮਾਸਟਰ ਪਲਾਨ ਬਣਾ ਕੇ ਸਮਾਂਬੰਦ ਵਿਕਾਸ ਲਈ ਕੰਮ ਕਰਨਗੇ| ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਕੰਬੋਜ ਨੇ ਸਵਾਗਤ ਕੀਤਾ ਉਥੌ ਮੈਡਮ ਨੂੰ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਦਿਨ ਰਾਤ ਤੁਹਾਡੇ ਲਈ ਕੰਮ ਕਰਾਂਗੇ|
ਇਸ ਮੌਕੇ ਤੇ ਲੋਕਾਂ ਨੇ ਹੱਥ ਖੜੇ ਕਰਕੇ ਕਾਂਗਰਸ  ਦੀ ਸੀਨੀਅਰ ਹਾਈਕਮਾਂਡ ਤੋਂ ਖਰੜ੍ਹ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਇਸ ਬਾਰ ਨਵੇਂ ਚਿਹਰੇ ਸ੍ਰੀਮਤੀ ਲਖਵਿੰਦਰ ਕੋਰ ਗਰਚਾ ਨੂੰ ਦੇਣ ਦੀ ਮੰਗ ਕੀਤੀ ਜੋ ਦਿਨ ਰਾਤ ਲੋਕਾਂ ਵਿਚ ਵਿਚਰਨ ਵਾਲੇ ਮਕਬੂਲ ਆਗੂ ਹਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਖਰੜ੍ਹ ਹਲਕੇ ਦੀ ਬਿਖਰੀ ਹੋਈ ਕਾਂਗਰਸ ਨੂੰ ਇੱਕਠਿਆਂ ਕਰਕੇ ਜਿਥੇ ਪਾਰਟੀ ਨੂੰ ਮਜਬੂਤ ਕੀਤਾ ਉਥੇ ਪਾਰਟੀ ਦਾ ਹਰ ਵਰਕਰ ਅਤੇ ਆਮ ਲੋਕ ਗਰਚਾ ਨੂੰ ਹਲਕੇ ਦੀ ਨੁਮਾਇੰਦਗੀ ਕਰਦੇ ਵੇਖਣਾ ਚਾਹੁੰਦੇ ਹਨ|  ਇਸ ਮੌਕੇ ਤੇ ਸਮੂਹ ਬੁਲਾਰੇ ਜਿਨ੍ਹਾਂ ਵਿਚ ਸੀਨੀਅਰ ਕਾਂਗਰਸੀ ਆਗੂ ਜਗੀਰ ਰਮਾ ਨਾਡਾ, ਸੋਮਨਾਥ ਸਾਬਕਾ ਪੰਚ, ਸੋਹਨ ਲਾਲ ਸਰਮਾ, ਨੀਟੂ ਬਾਂਸਲ, ਸਾਧੂ ਸਿੰਘ, ਚਿਰਨਜੀਵ ਰਾਜੂ ਵਰਮਾ, ਸਾਬਕਾ ਪ੍ਰਧਾਨ ਆਸਾ ਬੱਤਾ, ਮਹਿਲਾ ਨੇਤਾ ਸੁਨੀਤਾ ਕਾਲੀਆ, ਰਣਜੀਤ ਕੋਰ, ਲਕਸਮੀ ਦੇਵੀ, ਸੋਨੀਆ, ਬਿਕਰਮ ਕਪੂਰ, ਪਰਮਜੀਤ ਕੋਰ, ਮਿਨੂੰ ਸਿਵ ਚੋਪੜਾ, ਪਵਨ ਗੁਪਤਾ, ਰਘਵੀਰ ਸਿੰਘ, ਕਰਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਵਾਲਿਕ ਵਿਹਾਰ ਨਵਾਂ ਗਰਾਊ ਦੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਸ੍ਰੀਮਤੀ ਗਰਚਾ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੀ ਮੰਗ ਕੀਤੀ|

Leave a Reply

Your email address will not be published. Required fields are marked *