Piyush Anand Bawa candidate for SOI president in Pb. Univ. Elections

piyush

ਪੀਯੂਸ਼ ਆਨੰਦ ਬਾਵਾ ਯੂਨੀਵਰਸਿਟੀ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਨਾਮਜਦ

ਐਸ ਏ ਐਸ ਨਗਰ, 3 ਸਤੰਬਰ : ਪੀਯੂਸ਼ ਆਨੰਦ ਬਾਵਾ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਐਸ ਓ ਆਈ ਨੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ| ਪੀਯੂਸ਼ ਆਨੰਦ, ਸ੍ਰੀ ਸ਼ਲਿੰਦਰ ਆਨੰਦ ਸਾਬਕਾ ਪ੍ਰਧਾਨ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਪੁੱਤਰ ਅਤੇ ਭਾਜਪਾ ਦੇ ਮੁਹਾਲੀ ਤੋਂ ਕੌਂਸਲਰ ਸ੍ਰੀ ਸੈਹਬੀ ਆਨੰਦ ਦੇ ਸਕੇ ਭਰਾ ਹਨ| ਉਹ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਯੂਥ ਡਿਵੈਲਪਮੈਂਟ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਸੀ| ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 7 ਸਤੰਬਰ ਨੂੰ ਹੋਣ ਜਾ ਰਹੀਆਂ ਹਨ| ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਦੀਆਂ ਚੋਣਾਂ ਵਿੱਚ ਐਸ ਓ ਆਈ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤ ਕੇ ਯੂਨੀਵਰਸਿਟੀ ਤੇ ਕਾਬਜ ਹੋਏ ਸਨ|

Leave a Reply

Your email address will not be published. Required fields are marked *