Police employee raped pvt. company employee for two years on pretext of marriage

ਵਿਆਹ ਦਾ ਝਾਂਸਾ ਦੇ ਕੇ ਪੁਲੀਸ ਕਰਮਚਾਰੀ ਕਰਦਾ ਰਿਹਾ ਮਹਿਲਾ ਨਾਲ ਦੋ ਸਾਲ ਤੱਕ ਬਲਾਤਕਾਰ

ਐਸ ਏ ਐਸ ਨਗਰ, 7 ਅਕਤੂਬਰ : ਮੁਹਾਲੀ ਪੁਲੀਸ ਨੇ ਇੱਕ ਪੁਲੀਸ ਕਰਮਚਾਰੀ ਦੇ ਖਿਲਾਫ ਇੱਕ ਮਹਿਲਾ ਨਾਲ 2 ਸਾਲ ਤੱਕ ਬਲਾਤਕਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ| ਸ਼ਿਕਾਇਤ ਅਨੁਸਾਰ ਇਹ ਪੁਲੀਸ ਕਰਮਚਾਰੀ ਇਸ ਔਰਤ ਨੂੰ ਬਾਕਾਇਦਾ ਤੌਰ ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਦਾ ਰਿਹਾ| ਇਸ ਪੁਲੀਸ ਕਰਮਚਾਰੀ ਦੀ ਸ਼ਨਾਖਤ ਸਿਮਰਨਜੀਤ ਸਿੰਘ ਵਸਨੀਕ ਰੋਪੜ ਵਜੋਂ ਹੋਈ ਹੈ ਜੋ ਕਿ ਮੌਜੂਦਾ ਸਮੇਂ ਕਮਾਂਡੋ ਕੰਪਲੈਕਸ ਮੁਹਾਲੀ ਵਿਖੇ ਤੈਨਾਤ ਹੈ| ਇਸ ਸਬੰਧੀ ਫੇਜ਼-11 ਦੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ| ਸਿਮਰਨਜੀਤ ਸਿੰਘ ਇੱਕ ਸਾਬਕਾ ਅਕਾਲੀ ਆਗੂ ਦਾ ਗੰਨਮੈਨ ਵੀ ਰਿਹਾ ਹੈ| ਬਹਿਰਹਾਲ ਇਹ ਮੁਲਾਜਮ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਕਤ ਮਹਿਲਾ ਨੇ ਕਿਹਾ ਹੈ ਕਿ ਉਹ ਇੱਕ ਪ੍ਰਾਇਵੇਟ ਕੰਪਨੀ ਵਿੱਚ ਨੌਕਰੀ ਕਰਦੀ ਸੀ ਅਤੇ ਇੱਕ ਦਿਨ ਫੇਜ਼ 11 ਵਿਖੇ ਮੋਬਾਇਲ ਰਿਚਾਰਜ ਕਰਵਾਉਣ ਗਈ ਸੀ ਜਿੱਥੇ ਸਿਮਰਨਜੀਤ ਸਿੰਘ ਨੇ ਉਸਦਾ ਮੋਬਾਈਲ ਨੰਬਰ ਨੋਟ ਕਰ ਲਿਆ ਅਤੇ ਉਸਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ| ਇਸ ਵਿਅਕਤੀ ਨੇ ਉਸਨੂੰ ਦੱਸਿਆ ਕਿ ਉਹ ਪਰਿਵਾਰ ਵਿੱਚ ਇਕੱਲਾ ਹੈ ਅਤੇ ਉਸਦੇ ਮਾਪੇ ਨਹੀਂ ਹਨ|
ਸ਼ਿਕਾਇਤਕਰਤਾ ਨੇ ਕਿਹਾ ਕਿ ਇੱਕ ਦਿਨ ਜਦੋਂ ਡਿਊਟੀ ਤੇ ਜਾ ਰਹੀ ਸੀ ਤਾਂ ਉਕਤ ਵਿਅਕਤੀ ਉਸਨੂੰ ਫੇਜ਼-11 ਦੇ ਬਸ ਸਟੈਂਡ ਤੇ ਉਸਨੂੰ ਬਾਇਕ ਉੱਤੇ ਲੈਣ ਲਈ ਪਹੁੰਚ ਗਿਆਅਤੇ ਉਸਨੂੰ ਫੇਜ਼-9 ਸਥਿਤ ਅਕਾਲੀ ਨੇਤਾ ਦੇ ਘਰ ਲੈ ਗਿਆ ਜਿੱਥੇ ਕਿ ਉਹ ਡਿਊਟੀ ਤੇ ਤੈਨਾਤ ਸੀ| ਸ਼ਿਕਾਇਤਕਰਤਾ ਅਨੁਸਾਰ ਉਕਤ ਪੁਲੀਸ ਕਰਮਚਾਰੀ ਨੇ ਉਸ ਨਾਲ ਜਬਰਦਸਤੀ ਕੀਤੀ ਅਤੇ ਕਿਹਾ ਕਿ ਜਿੱਥੇ ਉਹ ਨੌਕਰੀ ਕਰ ਰਿਹਾ ਹੈ, ਉਨ੍ਹਾਂ ਦੀ ਪਹੁਂਚ ਬਹੁਤ ਉੱਪਰ ਤੱਕ ਹੈ| ਸ਼ਿਕਾਇਤਕਰਤਾ ਅਨੁਸਾਰ ਸਿਮਰਨਜੀਤ ਸਿੰਘ ਨੇ ਉਸਨੂੰ ਵਿਆਹ ਦਾ ਲਾਰਾ ਲਗਾਇਆ ਅਤੇ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ|
ਸ਼ਿਕਾਇਤਕਰਤਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਵਿਆਹ ਦਾ ਝਾਂਸਾ ਦੇ ਕੇ ਕਾਫੀ ਸਮੇਂ ਤੱਕ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ| ਉਸਨੇ ਇਸ ਦੌਰਾਨ ਸਿਮਰਨਜੀਤ ਸਿੰਘ ਦੇ ਪਿਤਾ ਨਾਲ ਗੱਲ ਕੀਤੀ ਪਰ ਉਸਦੇ ਪਿਤਾ ਨੇ ਵੀ ਉਸਨੂੰ ਧਮਕਾਇਆ ਅਤੇ ਮੂੰਹ ਬੰਦ ਰੱਖਣ ਲਈ ਕਿਹਾ| ਜਦੋਂ ਉਸਨੇ ਸਿਮਰਨਜੀਤ ਸਿੰਘ ਤੇ ਵਿਆਹ ਲਈ ਦਬਾਅ ਬਣਾਇਆ ਤਾਂ ਉਹ ਉਸਨੂੰ ਅਕਾਲੀ ਨੇਤਾ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਲੈ ਗਿਆ ਅਤੇ ਉੱਥੇ ਨੇਤਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਤੇ ਦਬਾਅ ਬਣਾਇਆ ਅਤੇ ਸਮਝੌਤਾ ਕਰਵਾਉਣ ਦਾ ਯਤਨ ਕੀਤਾ| ਉਸਨੇ ਕਿਹਾ ਕਿ ਜਦੋਂ ਉਸਨੇ ਵਿਆਹ ਤੋਂ ਇਲਾਵਾ ਹੋਰ ਕਿਸੇ ਗੱਲ ਤੇ ਸਮਝੌਤਾ ਨਾ ਕਰਨ ਦੀ ਗੱਲ ਕੀਤੀ ਤਾਂ ਸਿਮਰਨਜੀਤ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ|  ਉਸਨੇ ਇਸਦੀ ਸ਼ਿਕਾਇਤ ਸੈਕਟਰ 34 ਚੰਡੀਗੜ੍ਹ ਦੇ ਥਾਣੇ ਵਿੱਚ ਦਿੱਤੀ ਤਾਂ ਸਿਮਰਨਜੀਤ ਸਿੰਘ ਨੇ  ਮਾਫੀ ਨਾਮਾ ਦੇ ਦਿੱਤਾ ਕਿਮ ਉਹ ਉਸ ਨਾਲ ਵਿਆਹ ਕਰਵਾ ਲਵੇਗਾ ਪਰ ਉਹ ਫੇਰ ਉਸਨੂੰ ਟਾਲਦਾ ਰਿਹਾ|
ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਤੰਗ ਆ ਕੇ ਐਸ ਐਸ ਪੀ ਮੁਹਾਲੀ ਨੂੰ ਇਸਦੀ ਸ਼ਿਕਾਇਤ ਦਿੱਤੀ ਅਤੇ ਇਹ ਕੇਸ ਫੇਜ਼-11 ਥਾਣੇ ਨੂੰ ਮਾਰਕ ਕੀਤਾ ਗਿਆ ਜਿਸ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *