Police inaction student suicide

ਸ਼ਾਮਲੀ, 10 ਦਸੰਬਰ (ਸ.ਬ.) ਪੁਲੀਸ ਦੀ ਲਾਪਰਵਾਹੀ ਦੇ ਚੱਲਦੇ ਇਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਛੇੜਛਾੜ ਤੋਂ ਤੰਗ ਆ ਕੇ ਬੀ. ਏ. ਦੀ ਵਿਦਿਆਰਥਣ ਨੇ ਆਤਮ-ਹੱਤਿਆ ਕਰ ਲਈ| ਵਿਦਿਆਰਥਣ ਦੇ ਪਰਿਵਾਰ ਵਲੋਂ ਛੇੜਛਾੜ ਦੀ ਸ਼ਿਕਾਇਤ ਥਾਣੇ ਵਿੱਚ ਵੀ ਦੇ ਦਿੱਤੀ ਗਈ ਸੀ ਪਰ ਪੁਲੀਸ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ| ਜੇਕਰ ਪੁਲੀਸ ਸਮੇਂ ਸਿਰ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਕਰਦੀ ਤਾਂ ਇਕ ਨਾਬਾਲਗ ਵਿਦਿਆਰਥੀ ਦੀ ਜਾਨ ਬਚਾਈ ਜਾ ਸਕਦੀ ਸੀ|
ਇਹ ਮਾਮਲਾ ਜਿਲੇ ਸ਼ਾਮਲੀ ਦੇ ਬਾਬਰੀ ਥਾਣਾ ਖੇਤਰ ਦੇ ਪਿੰਡ ਭੱਜੂ ਦਾ ਹੈ, ਜਿੱਥੇ  ਛੇੜਛਾੜ ਤੋਂ ਤੰਗ ਆ ਕੇ ਇਕ 17 ਸਾਲਾਂ ਵਿਦਿਆਰਥਣ ਨੇ ਘਰ ਫਾਂਸੀ ਲਗਾ ਲਈ| ਵਿਦਿਆਰਥਣ ਸ਼ਾਮਲੀ ਦੇ ਵੀ. ਵੀ. ਕਾਲਜ ਵਿੱਚ ਬੀ.ਏ. ਦੀ ਵਿਦਿਆਰਥਣ ਸੀ| ਪਰਿਵਾਰ ਵਾਲਿਆਂ ਮੁਤਾਬਕ ਪਿੰਡ ਦਾ ਹੀ ਇਕ ਆਦੇਸ਼ ਨਾਂ ਦਾ ਦਬੰਗ ਹਰ ਰੋਜ਼ ਵਿਦਿਆਰਥਣ ਨਾਲ ਛੇੜਛਾੜ ਕਰਦਾ ਸੀ|
ਪਹਿਲਾਂ ਤਾਂ ਕੁੜੀ ਨੇ ਖੁਦ ਹੀ ਉਸ ਨੂੰ ਸਮਝਾਇਆ ਕਿ ਉਹ ਅਜਿਹਾ ਨਾ ਕਰੇ ਪਰ ਉਹ ਫਿਰ ਵੀ ਨਹੀਂ ਮੰਨਿਆ ਅਤੇ ਲਗਾਤਾਰ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ| ਇਕ ਦਿਨ ਵਿਦਿਆਰਥੀ ਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸ ਦਿੱਤੀ, ਜਿਸ ਤੋਂ ਬਾਅਦ ਵਿਦਿਆਰਥਣ ਦੇ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਪਰ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਦੋਸ਼ੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ| ਪੁਲੀਸ ਵਲੋਂ ਕਾਰਵਾਈ ਨਾ ਕਰਨ ਤੇ ਦੋਸ਼ੀ ਦਾ ਹੌਂਸਲਾ ਅਤੇ ਬੁਲੰਦ ਹੋ ਗਿਆ| ਉਹ ਵਿਦਿਆਰਥਣ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਲੱਗਾ, ਜਿਸ ਤੋਂ ਤੰਗ ਆ ਕੇ ਵਿਦਿਆਰਥਣ ਨੇ ਫਾਂਸੀ ਲਗਾ ਕੇ ਆਤਮ-ਹੱਤਿਆ ਕਰ ਲਈ|

Leave a Reply

Your email address will not be published. Required fields are marked *