Policy for 1000 yard indl. plot conversion into hotel, hospital in Mohali

1000 ਗਜ ਅਤੇ ਉੱਪਰ ਦੇ ਸਨਅਤੀ ਪਲਾਟਾਂ ਵਿੱਚ ਹੋਟਲ, ਹਸਪਤਾਲ ਬਨਾਉਣ ਲਈ ਪਾਲਸੀ
ਪ੍ਰਾਪਰਟੀ ਦੇ ਰੇਟਾਂ ਵਿੱਚ ਆਵੇਗਾ ਬੂਮ : ਐਮ ਪੀ ਸੀ ਏ
ਕੁਲਦੀਪ ਸਿੰਘ
ਐਸ ਏ ਐਸ ਨਗਰ

ਪੰਜਾਬ ਸਰਕਾਰ ਨੇ 1000 ਗਜ ਅਤੇ ਇਸ ਤੋਂ ਉੱਤੇ ਦੇ ਸਨਅਤੀ ਪਲਾਟਾਂ ਨੂੰ ਹੋਟਲ ਜਾਂ ਹਸਪਤਾਲ ਵਿੱਚ ਤਬਦੀਲ ਕਰਨ ਵਾਸਤੇ ਨਵੀਂ ਨੀਤੀ ਲਿਆਂਦੀ ਹੈ| ਇਸਦੇ ਤਹਿਤ 27 ਲੱਖ ਦੇ ਲਗਭਗ ਕਨਵਰੰਨ ਫੀਸ ਭਰ ਕੇ ਬਾਕਾਇਦਾ ਤੌਰ ਤੇ ਐਫ ਏ ਆਰ 2 (18000 ਵਰਗ ਫੁਟ ਉਸਾਰੀ) ਮਿਲੇਗਾ| ਇਹੀ ਨਹੀਂ ਬੇਸਮੈਂਟ ਇਸ ਖੇਤਰ ਤੋਂ ਇਲਾਵਾ ਹੈ| ਇਸ ਵਿੱਚ ਮੁੱਖ ਛਰਤ ਇਹ ਹੈ ਕਿ ਸਨਅਤੀ ਪਲਾਟ 5 ਸਾਲ ਪਹਿਲਾਂ ਅਲਾਟ ਹੋਇਆ ਹੋਣਾ ਚਾਹੀਦਾ ਹੈ|
ਹੋਟਲ ਲਈ ਬੇਸਮੈਂਟ ਬਨਾਉਣੀ ਕੰਪਲਸਰੀ ਹੈ ਕਿਉਂਕਿ ਪਾਰਕਿੰਗ ਵਿਵਸਥਾ ਬੇਸਮੈਂਟ ਵਿੱਚ ਕੀਤੀ ਜਾਵੇਗੀ| 18000 ਵਰਗ ਫੁਟ ਵਿੱਚ ਜੇਕਰ ਬਿਲਡਿੰਗ ਉੱਚੀ ਬਣਦੀ ਹੈ ਤਾਂ ਇਸ ਵਾਸਤੇ ਬਾਕਾਇਦਾ ਤੌਰ ਤੇ ਏਅਰਪੋਰਟ ਅਥਾਰਟੀ ਦੀ ਇਜਾਜਤ ਲੈਣੀ ਪਵੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ 1000 ਗਜ ਤੋਂ 1 ਏਕੜ ਤੱਕ ਵਾਸਤੇ 40 ਫੁੱਟ ਦੀ ਸੜਕ, ਇਕ ਏਕੜ ਤੋਂ ਦੋ ਏਕੜ ਤੱਕ 60 ਫੁੱਟ ਅਤੇ 2 ਏਕੜ ਤੋਂ ਉੱਪਰ ਦੇ ਸਨਅਤੀ ਪਲਾਟ ਲਈ 80 ਫੁੱਟ ਦੀ ਸੜਕ ਜਰੂਰੀ ਹੈ| ਇਹ ਇਜਾਜਤ ਨਾ ਸਿਰਫ ਮੁਹਾਲੀ ਦੇ ਸਮੁੱਚੇ ਸਨਅਤੀ ਖੇਤਰ ਲਈ ਹੈ ਸਗੋਂ ਪ੍ਰਾਈਵੇਟ ਸੈਕਟਰ ਜਿਵੇਂ ਜਨਤਾ ਲੈਂਡ ਪ੍ਰਾਈਵੇਟ ਲਿਮਟਡ ਅਤੇ ਹੋਰਨਾਂ ਪ੍ਰਾਈਵੇਟ ਸਨਅਤੀ ਸੈਕਟਰਾਂ ਲਈ ਵੀ ਹੈ|
ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਛਨ ਦੇ ਪ੍ਰਧਾਨ ਸ੍ਰ. ਐਸ ਐਸ ਵਾਲੀਆ ਅਤੇ ਜਨ. ਸਕੱਤਰ ਸ੍ਰ. ਮਨਿੰਦਰਪਾਲ ਸਿੰਘ ਮਿੰਟੂ ਆਨੰਦ ਨੇ ਇਸ ਤੇ ਖੁਛੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਸਨਅਤੀ ਖੇਤਰ ਦੇ ਪਲਾਟਾਂ ਅਤੇ ਪ੍ਰਾਪਰਟੀ ਵਿੱਚ ੋਬੂਮੋ ਆਵੇਗਾ| ਜਿਕਰਯੋਗ ਹੈ ਕਿ ਹਸਪਤਾਲ ਅਤੇ ਹੋਟਲ ਸਨਅਤਾਂ ਵਿੱਚ ਹੀ ਗਿਣੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਨੇ ਇਹ ਨੀਤੀ ਕੇਂਦਰ ਸਰਕਾਰ ਦੀ ਨੀਤੀ ਦੇ ਤਹਿਤ ਹੀ ਲਿਆਂਦੀ ਹੈ|

Leave a Reply

Your email address will not be published. Required fields are marked *