Power Employee died of Dengu

dengue

ਡੇਂਗੂ ਨੇ ਲਈ ਮੁਹਾਲੀ ਵਿੱਚ ਬਲੀ, ਬਿਜਲੀ ਕਰਮਚਾਰੀ ਦੀ ਮੌਤ
ਐਸ.ਏ.ਐਸ.ਨਗਰ, 13 ਸਤੰਬਰ : ਡੇਂਗੂ ਨੇ ਮੁਹਾਲੀ ਵਿੱਚ ਆਪਣੀ ਪਹਿਲੀ ਬਲੀ ਲੈ ਲਈ ਹੈ| ਬਿਜਲੀ ਵਿਭਾਗ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੀ ਡੇਂਗੂ ਦੀ ਬਿਮਾਰੀ ਕਾਰਨ ਮੌਤ ਹੋਣ ਦਾ ਸਮਾਚਾਰ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਾਮ ਲਾਲ ਦੀ ਮੌਤ ਮੌਕਸ ਹਸਪਤਾਲ ਵਿੱਚ ਹੋਈ ਹੈ| ਸ਼ਾਮ ਲਾਲ ਜੀਰਕਪੁਰ (ਢਕੋਲੀ) ਵਿਖੇ ਤਾਇਨਾਤ ਸਨ ਅਤੇ ਫੇਜ਼-5 ਮੁਹਾਲੀ ਦੇ ਵਸਨੀਕ ਸਨ| ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਬੁਖਾਰ ਚੜ੍ਹ ਰਿਹਾ ਸੀ ਅਤੇ ਕੰਟਰੋਲ ਨਾ ਹੋਣ ਕਾਰਨ ਉਨ੍ਹਾਂ ਨੂੰ ਮੈਕਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ|
ਸਿਵਲ ਸਰਜਨ ਦਫਤਰ ਨੇ ਮ੍ਰਿਤਕ ਦੀ ਮੌਤ ਡੇਂਗੂ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ| ਜਿਕਰਯੋਗ ਹੈ ਕਿ ਪਿਛਲੇ ਹਫਤੇ ਇਕੱਲੇ ਮੁਹਾਲੀ ਸ਼ਹਿਰ ਵਿੱਚ 98 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ ਜੋ ਹੁਣ ਵੱਧ ਕੇ ਸਵਾ ਸੌ ਹੋ ਗਈ ਹੈ| ਜਿਲ੍ਹਾ ਐਸ ਏ ਐਸ ਨਗਰ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ 250 ਤੋਂ ਵੱਧ ਹੈ|

Leave a Reply

Your email address will not be published. Required fields are marked *