Prime Minister cleaning black money campaign will shine the country: Anupam Kher

ਪ੍ਰਧਾਨ ਮੰਤਰੀ ਕਰ ਰਹੇ ਹਨ ਕਾਲੇਧਨ ਦੀ ਸਫਾਈ, ਅਭਿਆਨ ਖਤਮ ਹੋਣ ਤੇ ਚਮਕੇਗਾ ਦੇਸ਼: ਅਨੁਪਮ ਖੇਰ
ਮਥੁਰਾ, 13 ਦਸੰਬਰ (ਸ.ਬ.) ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਨੋਟਬੰਦੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਜਮ੍ਹਾਂ ਕਾਲੇਧਨ ਦੀ ਸਫਾਈ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਵਿੱਚ ਹੋਣ ਵਾਲੀ ਪਰੇਸ਼ਾਨੀ ਬਸ ਉਸ ਤਰ੍ਹਾਂ ਹੈ ਜਿਸ ਤਰ੍ਹਾਂ  ਦੀਵਾਲੀ ਦੇ ਮੌਕੇ ਤੇ ਘਰ ਦੀ ਸਫਾਈ ਅਤੇ ਰੰਗ-ਰੋਗਨ ਸਮੇਂ ਹੁੰਦੀ ਹੈ|
ਅਨੁਪਮ ਖੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਪ੍ਰਕਾਰ ਘਰ ਵਿੱਚ ਰੰਗ-ਰੋਗਨ ਦੌਰਾਨ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ| ਰੰਗ ਦੀ ਤੇਜ਼ ਬਦਬੂ ਝੇਲਨੀ ਪੈਂਦੀ ਹੈ| ਸਫਾਈ ਦੌਰਾਨ ਚਾਰੋਂ ਪਾਸੇ ਧੂੜ ਆਦਿ ਹੋ ਜਾਂਦੀ ਹੈ ਪਰ ਜਦੋਂ ਕੰਮ ਪੂਰਾ ਹੋ  ਜਾਂਦਾ ਹੈ ਤਾਂ ਉਹ ਹੀ ਘਰ ਸਭ ਤੋਂਂ ਸੁੰਦਰ ਨਜ਼ਰ ਆਉਣ ਲੱਗਦਾ ਹੈ| ਇਹ ਅਭਿਆਨ ਪੂਰਾ ਹੋਣ ਤੇ       ਦੇਸ਼ ਸਭ ਤੋਂ ਸੁੰਦਰ ਬਣ ਕੇ ਨਿਕਲੇਗਾ|
ਪਰੇਸ਼ਾਨੀ ਨੋਟਬੰਦੀ ਨਹੀਂ, ਕਾਲਾਧਨ ਅਤੇ ਭ੍ਰਿਸ਼ਟਾਚਾਰ
ਜਿਕਰਯੋਗ ਹੈ ਕਿ ਉਹ ਅੱਜ ਕੱਲ੍ਹ ‘ਟਾਇਲਟ’ ਇਕ ਪ੍ਰੇਮਕਥਾ ਨਾਮਕ ਫਿਲਮ ਦੀ ਸ਼ੂਟਿੰਗ ਦੇ ਲਈ ਇੱਥੇ ਆਏ ਹਨ| ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਅਭਿਨੇਤਰੀ ਭੂਮੀ ਪੇੜਡੇਕਰ ਮੁੱਖ ਭੂਮਿਕਾ ਵਿੱਚ ਹਨ| ਖੇਰ ਨੇ ਕਿਹਾ ਕਿ ਸਰਕਾਰ ਦੁਆਰਾ ਨੋਟਬੰਦੀ ਦੇ ਸੰਬੰਧ ਵਿੱਚ ਲਿਆ ਗਿਆ ਫੈਸਲਾ ਇਤਿਹਾਸਕ ਹੈ| ਪਰੇਸ਼ਾਨੀ ਨੋਟਬੰਦੀ ਨਹੀਂ,ਕਾਲਾਧਨ ਅਤੇ ਭ੍ਰਿਸ਼ਟਾਚਾਰ ਹੈ| ਜਿਸ ਨੂੰ ਅਸੀਂ ਪਿਛਲੇ 70 ਸਾਲਾਂ ਤੋਂ ਸਹਿ ਰਹੇ ਹਾਂ ਪਰ ਉਦੋਂ ਕੁਝ ਨਹੀਂ       ਬੋਲੇ| ਇਸ ਲਈ ਕੁਝ ਦਿਨ ਦੀ ਇਹ ਪਰੇਸ਼ਾਨੀ ਸਹਿ ਲੈਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਜੇਕਰ ਤੁਸੀਂ ਅਜਿਹਾ ਰਾਸ਼ਟਰ ਦੇਣਾ ਚਾਹੁੰਦੇ ਹੋ ਕਿ ਜਿਸ ਵਿੱਚ ਕਿਸੀ ਵੀ ਸਰਕਾਰੀ ਕੰਮ ਲਈ ਟੇਬਲ ਹੇਠਾਂ ਤੋਂ ਪੈਸ ਨਾ ਦੇਣਾ ਪਵੇ ਤਾਂ ਕੁਝ ਸਮੇਂ ਲਈ ਹੋ ਰਹੀ ਪਰੇਸ਼ਾਨੀ ਸਹਿ ਲੈਣ ਵਿੱਚ ਹੀ ਸਮਝਦਾਰੀ ਹੈ|

Leave a Reply

Your email address will not be published. Required fields are marked *