Prince Inaugurated tubewel in his ward

40 ਲੱਖ ਦੀ ਲਾਗਤ ਨਾਲ ਉਸਾਰੇ ਜਾ ਰਹੇ ਟਿਊਬਵੈਲ ਦਾ ਉਦਘਾਟਨ ਪ੍ਰਿੰਸ ਨੇ ਕੀਤਾ
ਕਿਹਾ, ਨਹੀਂ ਆਉਣ ਦਿੱਤੀ ਜਾਵੇਗੀ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਘਾਟ

ਐਸ ਏ  ਐਸ ਨਗਰ, 30 ਅਗਸਤ : ਸਥਾਨਕ ਫੇਜ਼-3ਬੀ1 ਵਿਖੇ ਨਵੇਂ ਟਿਊੁਬਵੈਲ ਦਾ ਉਦਘਾਟਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਕੀਤਾ ਗਿਆ| ਜਿਕਰਯੋਗ ਹੈ ਕਿ ਸ੍ਰ. ਪ੍ਰਿੰਸ ਇਸ ਖੇਤਰ ਦੇ ਲੋਕਾਂ ਦੇ ਚੁਣੇ ਹੋਏ ਕੌਂਸਲਰ ਵੀ ਹਨ| ਇਸ ਮੌਕੇ ਇਲਾਕੇ ਦੀਆਂ ਦੋ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਵਲੋਂ ਸ੍ਰ. ਪ੍ਰਿੰਸ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਸ੍ਰ. ਪ੍ਰਿੰਸ ਨੇ ਦੱਸਿਆ ਕਿ ਇੱਥੇ ਦੋ ਟਿਊਬਵੈਲ ਲਗਾਏ ਜਾ ਰਹੇ ਹਨ ਜਿਨ੍ਹਾਂ ਤੇ 40 ਲੱਖ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ  ਕਾਰਜਾਂ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਲਾਕੇ ਦੀਆਂ ਐਸੋਸੀਏਸ਼ਨਾਂ ਅਤੇ ਵਸਨੀਕਾਂ ਦੀ ਸਲਾਹ ਨਾਲ ਸਮੁੱਚੇ ਵਿਕਾਸ ਕਾਰਜ ਕਰਵਾਏ ਜਾਣਗੇ|
ਇਸ ਮੌਕੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ1 ਦੇ ਪ੍ਰਧਾਨ ਹਰਜੀਤ ਸਿੰਘ, ਐਨ ਐਸ ਮਿਨਹਾਸ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਮਨਮੋਹਨ ਸਿੰਘ, ਜੇ ਐਸ ਸੈਣੀ, ਮੇਜਰ ਐਨ ਐਸ ਭੰਗੂ, ਸੁਸ਼ੀਲ ਜੈਨ, ਜੇ ਐਸ ਚੀਮਾ ਅਤੇ ਹੋਰ ਇਲਾਕਾ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *