Programme to commemorat Birthday of Shaheed-e-Azam Bhagat Singh on Sep-28 : Baidwan

paramdeep-baidwan

ਸਿਆਸਤ ਤੋਂ ਉੱਪਰ ਉਠ ਕੇ ਬਣਾਈ ਸੰਸਥਾ ਯੂਥ ਆਫ ਪੰਜਾਬ ਵਲੋਂ ਸ਼ਹੀਦੇ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ 28 ਸਤੰਬਰ ਨੂੰ : ਪਰਮਦੀਪ ਸਿੰਘ ਬੈਦਵਾਨ

ਐਸ ਏ ਐਸ ਨਗਰ, 27 ਸਤੰਬਰ : ਸਿਆਸਤ ਤੋਂ ਪਰ੍ਹੇ ਹੋ ਕੇ ਬਣੀ ਨਵੀਂ ਸੰਸਥਾ ਯੂਥ ਆਫ ਪੰਜਾਬ ਵਲੋਂ 28 ਸਤੰਬਰ ਨੂੰ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ  ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਸੈਕਟਰ 70 ਵਿਖੇ ਕਰਵਾਇਆ ਜਾ ਰਿਹਾ ਹੈ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਸੈਕਟਰ 70 ਮੁਹਾਲੀ ਵਿਖੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਸੂਫੀ ਗਾਇਕ ਪੰਮਾ ਡੁੰਮੇਵਾਲਾ, ਇਰਸ਼ਦ ਮੁਹੰਮਦ, ਰਵੀ  ਬੱਲ, ਹਰਜੀਤ ਜੌਲੀ ਦਰਸ਼ਕਾਂ ਦੇ ਸਨਮੁਖ ਹੋਣਗੇ ਜਦੋਂ ਕਿ ਐਂਕਰਿੰਗ ਗੁਰਲੀਨ ਕੌਰ ਦੀ ਹੋਵੇਗੀ| ਇਸ ਮੌਕੇ ਭਗਤ ਸਿੰਘ ਨਾਲ ਸਬੰਧਤ ਨਾਟਕ ਦਾ ਆਯੋਜਨ ਵੀ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਆਧੀ ਅਖਾੜਾ ਵੀ ਲੱਗੇਗਾ| ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ| ਇਸ ਦੌਰਾਨ 50 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ|
ਇਸ ਮੌਕੇ ਉਨ੍ਹਾਂ ਨਾਲ ਰਵਿੰਦਰ ਬੈਦਵਾਨ ਐਮ ਸੀ, ਜੱਗੀ ਧਨੋਆ, ਗੌਰਵ ਬੈਦਵਾਨ, ਮੌਂਟੀ ਆਹੂਜਾ ਆਦਿ ਹਾਜਿਰ ਸਨ|

Leave a Reply

Your email address will not be published. Required fields are marked *