PSSF blocked road in Mohali, staged dharna

2dharna

ਪਸਸਫ ਨੇ ਕੀਤਾ ਚੱਕਾ ਜਾਮ, ਵਿਸ਼ਾਲ ਮਾਰਚ

ਐਸ ਏ ਐਸ ਨਗਰ, 2 ਸਤੰਬਰ : ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਿਕ ਦੇ ਸੁਬਾਈ ਜਨਰਲ ਸਕੱਤਰ ਸ. ਸੁਖਦੇਵ ਸਿੰਘ ਸੈਣੀ ਦੀ ਅਗਵਾਈ ਹੇਠ ਪੁੱਡਾ ਭਵਨ ਮੁਹਾਲੀ ਵਿਖੇ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਵਿਸ਼ਾਲ ਰੈਲੀ ਤੇ ਜਲੂਸ ਦੀ ਸ਼ਕਲ ਮਾਰਚ ਕੀਤਾ ਤੇ ਮੁਹਾਲੀ ਚੌਕ ਤੇ ਚੱਕਾ ਜਾਮ ਕੀਤਾ| ਇਹ ਦੇਸ਼ ਵਿਆਪੀ ਹੜਤਾਲ ਕੌਮੀ ਟਰੇਡ ਯੂਨੀਅਨਾਂ, ਮੁਲਾਜ਼ਮਾਂ ਦੀਆਂ ਕੌਮੀ ਯੂਨੀਅਨਾਂ ਵੱਲੋ ਕੀਤੀ ਜਾ ਰਹੀ ਹੈ|
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਸੈਣੀ, ਹਰਜੀਤ ਸਿੰਘ ਬਸੋਤੱਚ ਸੂਬਾ ਵਿੱਤ ਸਕੱਤਰ ਜੀ ਟੀ ਯੂ (ਵਿਗਿਆਨਿਕ),ਜਿਲਾ ਪ੍ਰਧਾਨ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਿਕ ਨਰੈਣ ਦੱਤ ਤਿਵਾੜੀ, ਗੁਰਨਾਮ ਸਿੰਘ ਜਿਲਾ ਪ੍ਰਧਾਨ ਫੀਲਡ ਐਂਡ ਵਰਕਸ਼ਾਪ ਯੂਨੀਅਨ, ਸਤਨਾਮ ਸਿੰਘ ਕਜੌਲੀ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਕੁਭੜਾ, ਸੁਰਿੰਦਰ ਸਿੰਘ, ਮੰਗਤ ਰਾਮ ਵਾਟਰ ਸਪਲਾਈ, ਜਰਨੈਲ ਸਿੰਘ, ਮਲਕੀਤ ਸਿੰਘ ਪੁਡਾ, ਸੁਰੇਸ਼ ਕੁਮਾਰ, ਕੁਲਦੀਪ ਸਿੰਘ, ਗੁਰਤੇਜ਼ ਸਿੰਘ, ਜੈ ਕਿਸ਼ਨਹਰਪਾਲ ਸਿੰਘ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ|

Leave a Reply

Your email address will not be published. Required fields are marked *