PSSF to take part in September 2 strike

2 ਸਤੰਬਰ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ

ਐਸ ਏ ਐਸ ਨਗਰ, 30 ਅਗਸਤ : ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਿਕ) ਦੀ ਮੀਟਿੰਗ ਜਿਲਾ ਪ੍ਰਧਾਨ ਸ.
ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਪੁੱਡਾ ਭਵਨ ਮੁਹਾਲੀ ਵਿਖੇ 2 ਸਤੰਬਰ ਦੀ ਹੜਤਾਲ ਦੀ ਤਿਆਰੀ ਸਬੰਧੀ ਹੋਈ| ਇਸ ਮੀਟਿੰਗ ਵਿੱਚ ਦੇਸ਼ ਭਰ ਵਿੱਚ ਕੇਂਦਰ ਸਰਕਾਰ ਅਤੇ ਸੂਬੇ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ 2 ਸਤੰਬਰ ਦੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ| ਇਹ ਦੇਸ਼ ਵਿਆਪੀ ਹੜਤਾਲ ਕੌਮੀ ਟਰੇਡ ਯੂਨੀਅਨਾਂ, ਮੁਲਾਜ਼ਮਾਂ ਦੀਆਂ ਕੌਮੀ ਯੂਨੀਅਨਾਂ ਵੱਲੋ ਕੀਤੀ ਜਾ ਰਹੀ ਹੈ| ਮੁੱਖ ਮੰਗਾਂ ਵਿੱਚ ਘੱਟੋ ਘਟ ਉਜ਼ਰਤ, ਰੈਗੁਲਰ ਕੰਮ ਉੱਤੇ ਔਟਸੋਰਸਿੰਗ ਅਤੇ ਠੇਕੇਦਾਰ ਪ੍ਰਨਾਲੀ ਉਪਰ ਰੋਕ ਲਗਾਏ ਜਾਣ, ਠੇਕੇ ਤੇ ਭਰਤੀ ਮੁਲਾਜ਼ਮਾਂ ਨੂੰ ਵੀ ਰੈਗੁਲਰ ਵਰਕਰਾਂ ਬਰਾਬਰ ਤਨਖਾਹ ਅਤੇ ਹੋਰ ਸਹੂਲਤਾਂ ਦੇਣ, 43ਵੀਂ, 44ਵੀਂ, 45ਵੀਂ ਅਤੇ 46ਵੀਂ ਭਾਰਤੀ ਕਿਰਤ ਕਾਨਫਰੰਸਾਂ ਦੀਆਂ ਸਫਾਰਸ਼ਾਂ ਲਾਗੂ ਕਰਕੇ ਆਂਗਨਵਾੜੀ,ਆਸ਼ਾ ਵਰਕਰਾਂ,ਮਿਡ ਡੇ ਮੀਲ ਵਰਕਰਾਂ ਆਦਿ ਨੂੰ ਘੱਟੋ ਘੱਟ ਉਜ਼ਰਤ ਦੇ ਘੇਰੇ ਵਿੱਚ ਰੱਖ ਕੇ ਸਹੂਲਤਾਂ ਲਾਗੂ ਕੀਤੀਆਂ ਜਾਣ, ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਵਾਪਿਸ ਲਈਆਂ ਜਾਣ, ਕਿਰਤ ਕਾਨੂੰਨਾਂ ਦੀ ਪਾਲਣਾ ਅਤੇ ਸਮਾਜਿਕ ਸੁਰੱਖਿਆ ਕਾਨੂੰਨਾ ਨੂੰ ਲਾਗੂ ਕਰਨ ਦੀ ਗਰੰਟੀ ਦਿੱਤੀ ਜਾਵੇ, ਬੋਨਸ ਅਤੇ ਪ੍ਰਾਵੀਡੈਂਟ ਫੰਡ ਦੇ ਲਾਭ ਪਾਤਰੀ ਬਣਨ ਲਈ ਤਨਖਾਹ ਦੀਆਂ ਸ਼ਰਤਾਂ ਸਮੇਂ ਸਾਰੀਆਂ ਖਤਮ ਕੀਤੀਆਂ ਜਾਣ, ਬੀਮਾ ਖੇਤਰ, ਡਿਫੈਂਸ, ਰੇਲ ਅਤੇ ਪ੍ਰਚੂਨ ਬਾਜ਼ਾਰ ਸਮੇਤ ਸਾਰੇ ਕੂੰਜੀਵਤ ਖੇਤਰਾਂ ਵਿੱਚ ਮਿਥੇ ਪੂੰਜੀ ਨਿਵੇਸ਼ ਤੇ ਰੋਕ ਲਗਾਈ ਜਾਵੇ, ਜਨਤਕ ਖੇਤਰ ਦਾ ਅੰਨ੍ਹੇਵਾਹ ਨਿੱਜ਼ੀਕਰਨ ਬੰਦ ਕੀਤਾ ਜਾਵੇ| ਬਿਜ਼ਲੀ ਐਕਟ ਅਤੇ ਰੋਡ ਸੇਫਟੀ ਬਿਲ ਰੱਦ ਕੀਤਾ ਜਾਵੇ| ਲੱਕ ਤੋੜ ਮਹਿੰਗਾਈ ਊੱਤੇ ਰੋਕ ਲਗਾਈ ਜਾਵੇ ਅਤੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ|
ਇਸ ਮੀਟਿੰਗ ਵਿੱਚ ਸੂਬਾ ਵਿੱਤ ਸਕੱਤਰ ਜੀ ਟੀ ਯੂ (ਵਿਗਿਆਨਿਕ) ਹਰਜੀਤ ਸਿੰਘ ਬਸੋਤਾ, ਜੀ ਟੀ ਯੂ (ਵਿਗਿਆਨਿਕ) ਆਗੂ ਗੁਰਜੀਤ ਸਿੰਘ, ਗੁਰਨਾਮ ਸਿੰਘ, ਮੰਗਾ ਸਿੰਘ, ਰਮਨਦੀਪ ਸਿੰਘ, ਹਰਪਾਲ ਸਿੰਘ, ਸੁਰੇਸ਼ਕੁਮਾਰ ਬਿੱਟੂ, ਕੁਲਦੀਪ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਰਣਧੀਰ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਰਾਜ਼ੂ ਆਦਿ ਮੁਲਾਜ਼ਮ ਆਗੂ ਸ਼ਾਮਲ ਸਨ|

Leave a Reply

Your email address will not be published. Required fields are marked *