Public Toilet in Phase-7 Park became white elephant

ਡੇਢ  ਸਾਲ ਪਹਿਲਾਂ ਬਣਿਆ ਪਬਲਿਕ ਟਾਇਲਟ ਬਣਿਆ ਸਫੇਦ  ਹਾਥੀ
ਪਾਰਕ ਵਿੱਚ ਰੋਜਾਨਾ ਆਉਣ ਵਾਲੇ ਅਤੇ ਕਾਂਗਰਸੀ ਆਗੂਆਂ ਨੇ ਜਤਾਇਆ ਵਿਰੋਧ

ਐਸ ਏ ਐਸ ਨਗਰ, 2 ਸਤੰਬਰ : ਸਥਾਨ ਫੇਜ਼-7 ਸਥਿਤ ਲਾਈਬ੍ਰੇਰੀ ਪਾਰਕ ਵਿੱਚ ਲਗਭਗ ਡੇਢ  ਸਾਲ ਪਹਿਲਾਂ ਬਣਿਆ ਨਵਾਂ ਪਬਲਿਕ ਟਾਇਲਟ ਸਫੇਦ ਹਾਥੀ ਬਣ ਕੇ ਰਹਿ ਗਿਆ ਹੈ| ਆਲਮ ਇਹ ਹੈ ਕਿ ਇੱਥੇ ਰੋਜਾਨਾ ਪਾਰਕ ਵਿੱਚ ਸੈਰ – ਲਈ ਆਉਣ ਵਾਲੇ ਲੋਕਾਂ ਵਿੱਚ ਬੱਚਿਆਂ, ਬਜੁਰਗਾਂ ਅਤੇ ਖਾਸ ਕਰਕੇ ਔਰਤਾਂ ਨੂੰ ਟਾਇਲਟ ਖੁੱਲੇ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ |  ਇਹੀ ਨਹੀਂ ਟਾਇਲਟ ਬੰਦ ਹੋਣ ਕਾਰਨ ਕੁੱਝ ਲੋਕ ਪਾਰਕ ਦੀਆਂ ਕੰਧਾਂ ਅਤੇ ਹੋਰ ਸਥਾਨਾਂ ਤੇ ਪਿਸ਼ਾਬ ਕਰਦੇ ਦਿਖਾਈ ਦਿੰਦੇ ਹਨ ਜਿਸਦੇ ਨਾਲ ਸ਼ਹਿਰ ਦੀ ਸੁੰਦਰਤਾ ਤੇ ਦਾਗ ਲੱਗਦਾ ਹੈ ਅਤੇ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਤੇ ਭੈੜਾ ਪ੍ਰਭਾਵ ਪੈਂਦਾ ਹੈ |
ਇਸ ਸੰਬੰਧ ਵਿੱਚ ਆਪਣਾ ਰੋਸ ਵਿਅਕਤ ਕਰਨ ਲਈ ਅੱਜ ਆਪਣੇ ਸਾਥੀਆਂ ਅਤੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ  ਦੇ ਜਿਲ੍ਹਾ ਮੀਤ ਪ੍ਰਧਾਨ ਜਤਿੰਦਰ ਆਨੰਦ ਨੇ ਇਸਦਾ ਵਿਰੋਧ ਕੀਤਾ ਅਤੇ ਇਸਨੂੰ ਤੁਰੰਤ ਚਾਲੂ ਕੀਤੇ ਜਾਣ ਦੀ ਮੰਗ ਕੀਤੀ |
ਇਸ ਦੌਰਾਨ ਕਰਨਲ ਸੁਰਜੀਤ ਸਿੰਘ, ਅਮਰਜੀਤ ਰਿੰਕੂ, ਸੀਰਜ, ਪ੍ਰਸ਼ਾਂਤ, ਇੰਦਰਜੀਤ ਸਿੰਘ ਖੋਖਰ, ਅਤੁਲ ਸ਼ਰਮਾ, ਜੇ. ਐਸ. ਚੌਹਾਨ, ਮਨਮੋਹਨ ਸਿੰਘ, ਡੀਪੀ ਸ਼ਰਮਾ, ਮੈਡਮ ਰੋਸ਼ਨੀ, ਗਗਨ ਬਰਾੜ, ਪ੍ਰਾਰਥਨਾ ਪੰਡਿਤ, ਮਨਪ੍ਰੀਤ ਸਿੰਘ,  ਦਵਿੰਦਰ ਅਤੇ ਪਰਮਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *