PUDA employees hunger strike entered 317th day

dharna-puda

ਪੁੱਡਾ ਮੁਲਾਜਮਾਂ ਦੀ ਭੁਖ ਹੜਤਾਲਾਂ 317ਵੇਂ ਦਿਨ ਵਿੱਚ ਦਾਖਿਲ

ਐਸ ਏ ਐਸ ਨਗਰ, 3 ਅਕਤੂਬਰ : ਪੁੱਡਾ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਪ੍ਰਗਟ ਸਿੰਘ ਵਿਰਕ ਅਤੇ ਸ਼ਮਸ਼ੇਰ ਸਿੰਘ ਕੋਟਲੀ ਅੱਜ ਭੁੱਖ ਹੜਤਾਲ ਬੈਠੇ| ਆਪਣੀਆਂ ਹੱਕੀ ਅਤੇ ਜਾਇਜ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਪੁੱਡਾ ਮੁਲਾਜਮਾਂ ਵੱਲੋਂ ਜਿਹੜੀਆਂ ਭੁੱਖ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ, ਉਹ ਅੱਜ 317ਵੇਂ ਦਿਨ ਵਿੱਚ ਦਾਖਿਲ ਹੋ ਗਈ| ਕਿਊਂਕਿ ਉਪ-ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਉਪਰੰਤ ਵੀ ਮੁਲਾਜਮਾਂ ਦੀਆਂ ਮੰਗਾਂ ਜਿਉਂ ਤੇ ਤਿਉ ਹਨ|

ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ-ਕਮ- ਮੰਤਰੀ ਪੁੱਡਾ ਨੇ ਮੁੱਖ ਪ੍ਰਸ਼ਾਸ਼ਕ ਪੁੱਡਾ ਨੂੰ 9 ਸਤੰਬਰ ਨੂੰ ਮੀਟਿੰਗ ਦੌਰਾਨ ਆਦੇਸ਼ ਦਿੱਤੇ ਸਨ ਕਿ ਜੋ ਪੁੱਡਾ ਮੁਲਾਜਮਾਂ  ਦੀਆਂ ਮੰਗਾਂ ਲੰਬੇ ਸਮੇਂ ਤੋਂ ਲੰਬਿਤ ਹਨ ਉਨ੍ਹਾਂ ਦਾ ਜਲਦੀ ਤੋਂ ਜਲਦੀ ਨਬੇੜਾ ਕੀਤਾ ਜਾਵੇ| ਪਰੰਤੂ ਮੁੱਖ ਪ੍ਰਸ਼ਾਸਕ ਪੁੱਡਾ ਵੱਲੋਂ ਇਨ੍ਹਾਂ ਮੰਗਾਂ ਨੂੰ ਅਣਗੌਲਿਆਂ ਕਰਦਿਆਂ 24 ਦਿਨ ਬੀਤ ਜਾਣ ਉਪਰੰਤ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪੁੱਡਾ ਮੁਲਾਜਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ|

ਪੁੱਡਾ ਤਾਲਮੇਲ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਮੁੱਖ ਪ੍ਰਸ਼ਾਸਕ ਪੁੱਡਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਚੋਣਾਂ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕੀਤਾ ਜਾਵੇ| ਜੱਥੇਬੰਦੀ ਵੱਲੋਂ ਭਲਕੇ 4 ਅਕਤੂਬਰ ਨੂੰ ਸਵੇਰੇ 11.00 ਵਜੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ  ਵਿਚਾਰ ਵਟਾਂਰਦਰਾ ਕਰਕੇ ਸੰਘਰਸ਼ ਦੀ ਅਗਲੀ ਰੁਪਰੇਖਾ ਤਿਆਰ ਕੀਤੀ ਜਾਵੇਗੀ|

ਅੱਜ ਦੀ ਮੀਟਿੰਗ ਵਿੱਚ ਬਲਜਿੰਦਰ ਸਿੰਘ ਬਿੱਲਾ, ਪ੍ਰਗਟ ਸਿੰਘ ਵਿਰਕ, ਵੀਰ ਚੰਦ ਵਿੱਜ, ਬਲਬੀਰ ਮਸੀਹ, ਸਮਸੇਰ ਸਿੰਘ, ਸੁਖਦੇਵ ਸਿੰਘ, ਹਰਕੇਸ ਸਿੰਘ, ਹਰੀ ਸਿੰਘ, ਭਾਗ ਸਿੰਘ, ਚਰਨਜੀਤ ਕੌਰ, ਪਰਮਿੰਦਰ ਕੌਰ, ਉਮਾ ਜੋਸ਼ੀ, ਨਰਾਤਾ ਰਾਮ,  ਆਦਿ ਸ਼ਾਮਿਲ ਹੋਏ|

Leave a Reply

Your email address will not be published. Required fields are marked *