PUDA Engineers planted saplings in Phase-4 Mohali

ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਪੌਦਾ ਲਗਾਓ ਮੁਹਿੰਮ ਤਹਿਤ ਵੱਖ ਵੱਖ ਪਾਰਕਾਂ ਵਿੱਚ ਪੌਦੇ ਲਗਾਏ|
ਪ੍ਰਮੁੱਖ ਸਕੱਤਰ ਵਿਸ਼ਵਜੀਤ ਖੰਨਾ ਵਲੋਂ ਬੋਗਨਵਿਲੀਆ ਗਾਰਡਨ ਵਿੱਚ ਪੌਦਾ ਲਗਾ ਕੇ ਕੀਤੀ ਸ਼ੁਰੂਆਤ

SAS Nagar, August 18 (Bureau) ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਪੌਦਾ ਲਗਾਓ ਦਿਵਸ ਮਨਾਉਂਦਿਆਂ ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿੱਚ ਪੌਦੇ ਲਗਾਏ ਗਏਜਿਸਦੀ ਆਰੰਭਤਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਸ਼ਵਜੀਤ ਖੰਨਾ ਵਲੋਂ ਮੁਹਾਲੀ ਦੇ ਫੇਜ਼ 4 ਵਿੱਚ ਸਥਿਤ ਬੋਗਨ ਵਿਲੀਆ ਗਾਰਡਨ ਵਿੱਚ ਪੌਦਾ ਲਗਾ ਕੇ ਕੀਤੀ ਗਈ|
ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ. ਮਨਦੀਪ ਸਿੰਘ ਲਾਚੋਵਾਲ ਨੇ ਦੱਸਿਆ ਕਿ ਜਿੱਥੇ ਪੁੱਡਾ ਦੀਆਂ ਸਮੂਹ ਅਥਾਰਟੀਆਂ ਵਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਪਾਰਕਾਂ ਵਿਕਸਿਤ ਕਰਕੇ ਕਾਫੀ ਪੌਦੇ ਲਗਾਏ ਗਏ ਹਨ, ਉੱਥੇ ਪੁੱਡਾ ਇੰਜੀਨੀਰਜ਼ ਐਸੋਸੀਏਸ਼ਨ ਵਲੋਂ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਰੱਖਦੇ ਹੋਏ ਆਪਣੇ ਪੱਧਰ ਤੇ ਪੌਦਾ ਲਗਾਓ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਪੁੱਡਾ ਦਾ ਹਰ ਇੱਕ ਇੰਜੀਨੀਅਰ ਘੱਟੋ ਘੱਟ ਇੱਕ ਪੌਦਾ ਜਰੂਰ ਲਗਾਵੇਗਾ| ਸ਼੍ਰੀ ਖੰਨਾ ਵਲੋਂ ਪੌਦਾ ਲਗਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਜੇਕਰ ਪੁੱਡਾ ਇੰਜੀਨੀਰਜ਼ ਐਸੋਸੀਏਸ਼ਨ ਦੀ ਤਰਜ ਤੇ ਪੰਜਾਬ ਦਾ ਹਰ ਇੱਕ ਨਾਗਰਿਕ ਇੱਕ ਪੌਦਾ ਲਗਾਉਣ ਦਾ ਤਹੱਈਆ ਕਰ ਲਵੇ ਤਾਂ ਵਾਤਾਵਰਣ ਦੇਨਿਘਾਰ ਤੋਂ ਬਚਿਆ ਜਾ ਸਕਦਾ ਹੈ| ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਏ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਸ਼੍ਰੀ ਅਮਿਤ ਢਾਕਾ, ਪੁੱਡਾ ਦੇ ਵਧੀਕ ਮੁੱਖ ਪ੍ਰਸਾਸ਼ਕ ਵਿੱਤ ਸ਼੍ਰੀ ਆਕਾਸ਼ ਗੋਇਲ ਵਲੋਂ ਵੀ ਇੱਕ ਇੱਕ ਪੌਦਾ ਲਗਾ ਕੇ ਐਸੋਸੀਏਸ਼ਨ ਵਲੋਂ ਮਨਾਏ ਗਏਪੌਦਾ ਲਗਾਓ ਦਿਵਸ ਵਿੱਚ ਯੋਗਦਾਨ ਪਾਇਆ ਗਿਆ ਅਤੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ|
ਇਸ ਸਮੇਂ ਮੁੱਖ ਇੰਜੀਨੀਅਰ ਸ਼੍ਰੀ ਸੁਨੀਲ ਕਾਂਸਲ, ਗਮਾਡਾ ਦੇ ਪ੍ਰਧਾਨ ਸ਼੍ਰੀ ਗੁਰਜੀਤ ਸਿੰਘ, ਸ਼੍ਰੀ ਸ਼ਾਂਤੀ ਸਵਰੂਪ ਪਠਾਣੀਆ, ਸਕੱਤਰ ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਨਵਜੋਤ ਸਿੰਘ, ਸ਼੍ਰੀ ਵਾਸੁਦੇਵ ਆਨੰਦ, ਸ਼੍ਰੀ ਵਰੁਣ ਗਰਗ, ਸ਼੍ਰੀ ਐੱੱਚ ਐੱਸ ਰਾਣਾ,  ਸ਼੍ਰੀ ਪੰਕਜ ਮਹਿਮੀ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਲਲਨ ਕੁਮਾਰ, ਸ਼੍ਰੀ ਗੁਰਪਾਲ ਸਿੰਘ, ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਅਵਦੀਪ ਸਿੰਘ, ਸ਼੍ਰੀ ਅਮਨਦੀਪ ਸਿੰਘ ਅਤੇ ਸ਼੍ਰੀ ਵਰਿੰਦਰ ਕੁਮਾਰ ਆਦਿ ਮੌਜੂਦ ਸਨ|

Leave a Reply

Your email address will not be published. Required fields are marked *