Notbadi will cause great damage to the Akali Dal-BJP alliance in the punjab assembly polls

ਭੁਪਿੰਦਰ ਸਿੰਘ
ਐਸ. ਏ. ਐਸ ਨਗਰ, 10 ਦਸੰਬਰ

ਕੇਂਦਰ ਸਰਕਾਰ ਵੱਲੋਂ ਬੀਤੀ ਅੱਠ ਨਵੰਬਰ ਨੂੰ ਦੇਸ਼ ਵਿੱਚ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਪੰਜਾਬ ਵਿਧਾਨ ਸਭਾ ਦੀਆਂ  2017 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਬਹੁਤ ਭਾਰੀ ਪਵੇਗਾ ਅਤੇ ਸਰਕਾਰ ਵਲੋਂ ਨੋਟਬੰਦੀ ਨੂੰ ਲਾਗੂ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਸਹਿਣੀਆਂ ਪਈਆਂ ਮੁਸ਼ਕਿਲਾਂ ਕਾਰਨ ਉਪਜਿਆਂ ਲੋਕ ਰੋਹ ਅਕਾਲੀ ਭਾਜਪਾ  ਗਠਜੋੜ ਦਾ ਵੱਡਾ ਨੁਕਸਾਨ ਕਰ ਸਕਦਾ ਹੈ|
ਕੇਂਦਰ ਸਰਕਾਰ ਵੱਲੋਂ ਇਕ ਮਹੀਨੇ ਪਹਿਲਾਂ ਕੀਤੇ ਗਏ ਨੋਟਬੰਦੀ ਦੇ ਐਲਾਨ ਦਾ ਅਸਰ ਹੁਣ ਸਾਫ ਨਜ਼ਰ ਆ ਰਿਹਾ ਹੈ ਅਤੇ ਹਰ ਛੋਟਾ, ਵੱਡਾ ਵਪਾਰੀ, ਸਨਅਤਕਾਰ, ਮਜਦੂਰ, ਕਿਸਾਨ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਨਿੱਜੀ ਕੰਪਨੀਆਂ ਦੇ ਮੁਲਾਜਮ, ਰੇਹੜੀਆਂ ਫੜੀਆਂ ਵਾਲੇ ਗੱਲ ਕੀ ਹਰ ਵਿਅਕਤੀ ਹੀ ਸਰਕਾਰ ਦੀ ਇਸ ਕਾਰਵਾਈ ਦੀ ਮਾਰ ਹੇਠ ਆਇਆ ਹੈ ਅਤੇ ਸਰਕਾਰ ਦੇ ਇਸ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਦਾ ਦਿਸ ਰਿਹਾ ਹੈ|
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਨੋਟਬੰਦੀ ਦੇ ਇਸ ਫੈਸਲੇ ਨੇ ਸ੍ਰੀ ਮੋਦੀ ਦੀ ਹਰਮਨ ਪਿਆਰਤਾ ਨੂ ੰਵੀ ਕਾਫੀ ਸੱਟ ਮਾਰੀ ਹੈ ਅਤੇ ਅਜਿਹੇ ਵਿਅਕਤੀ ਜਿਹੜੇ ਨੋਟਬਦੀ ਤੋਂ ਪਹਿਲਾਂ ਸ੍ਰੀ ਮੋਦੀ ਨੂੰ ਭਗਵਾਨ ਤਕ ਦਾ ਦਰਜਾ ਦੇਣ ਤਕ ਜਾਂਦੇ ਸੀ, ਹੁਣ ਉਹਨਾਂ ਨੂੰ ਤਾਨਾਸ਼ਾਹ ਦਾ ਦਰਜਾ ਦੇ ਰਹੇ ਹਨ ਅਤੇ ਉਹਨਾਂ ਦੀ ਖੁਲ੍ਹ ਕੇ ਖਿਲਾਫਤ ਕਰਨ ਲੱਗ ਪਏ ਹਨ| ਸੋਸ਼ਲ ਮੀਡੀਆ ਤੇ ਵੀ ਨੋਟਬੰਦੀ ਨੂੰ ਲੈ ਕੇ ਮੋਦੀ ਅਤੇ ਸ੍ਰੀ ਜੇਤਲੀ ਨੂੰ ਲੈ ਕੇ ਵੱਖ-ਵੱਖ ਟਿਪਣੀਆਂ ਦੀ ਭਰਮਾਰ ਹੈ ਅਤੇ ਲੋਕ ਇਹਨਾਂ ਦੋਵਾਂ ਪ੍ਰਮੁੱਖ ਆਗੂਆਂ ਦੇ ਖਿਲਾਫ ਰੱਜ ਕੇ ਆਪਣੀ ਭੜਾਸ ਕੱਢ ਰਹੇ ਹਨ|
ਜਾਹਿਰ ਹੈ ਕਿ ਲੋਕਾਂ ਵਿੱਚ ਸਰਕਾਰ ਵਿਰੁੱਧ ਦਿਨੋਂ-ਦਿਨ ਵੱਧਦਾ ਗੁੱਸਾ ਸੱਤਾਧਾਰੀ ਪਾਰਟੀ ਦੇ ਖਿਲਾਫ ਹੀ ਭੁਗਤਣਾ ਹੈ ਅਤੇ 2 ਮਹੀਨੇ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅਤੇ ਕੇਂਦਰ ਦੀ ਸੱਤਾ ਤੇ ਕਾਬਿਜ ਅਕਾਲੀ ਭਾਜਪਾ ਗੱਠਜੋੜ ਨੂੰ ਹਰ ਹਾਲ ਵਿੱਚ ਇਸ ਦਾ ਵੱਡਾ ਨੁਕਸਾਨ ਸਹਿਣਾ ਪੈਣਾ ਹੈ| ਹਾਲਾਤ ਇਹ ਹਨ ਕਿ ਜਿਸ ਕਿਸੇ ਨਾਲ ਵੀ ਗੱਲ ਕਰੋ ਉਹ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਦੁਖੀ ਨਜਰ ਆਉਂਦਾ ਹੈ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰਜ਼ਿੰਮੇਵਾਰ ਠਹਿਰਾਉਂਦਾ ਹੈ ਅਤੇ ਜੇਕਰ ਇਹ ਕਿਹਾ ਜਾਵੇ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਆਉਣ ਵਾਲੇ ਸਮੇਂ ਵਿੱਚ ਫਾਇਦਾ ਹੋਵੇਗਾ ਤਾਂ ਉਹ ਲੜਣ ਨੂੰ ਪੈਦਾ ਹੈ|
ਅਰਥਸ਼ਾਸ਼ਤਰੀ ਦੱਸ ਰਹੇ ਹਨ ਕਿ  ਪਿਛਲੇ ਇੱਕ ਮਹੀਨੇ ਦੌਰਾਨ (ਨੋਟਬੰਦੀ ਲਾਗੂ ਤੋਂ ਬਾਅਦ) ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਹਿਲ ਗਈ ਹੈ ਅਤੇ ਇਸ ਕਾਰਨ ਦੇਸ਼ ਦੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਜਿਹੜਾ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਅਗਲੇ ਇੱਕ  ਸਾਲ ਵਿੱਚ ਵੀ ਸ਼ਾਇਦ ਹੀ ਹੋ ਪਾਏਗੀ| ਜੇਕਰ ਅੰਕੜਿਆਂ ਤੇ ਨਾ ਵੀ ਜਾਈਏ ਤਾਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਨੋਟਬੰਦੀ ਦੇ ਇਸ ਫੈਸਲੇ ਨੇ ਆਮ ਜਨਤਾ ਨੂੰ ਜਿਸ ਕਦਰ ਪਰੇਸ਼ਾਨ ਕੀਤਾ ਹੈ ਉਸਦਾ ਜਵਾਬ             ਦੇਣ ਲਈ ਜਨਤਾ ਨੇ ਵੀ ਆਪਣਾ ਮਨ ਬਣਾ ਲਿਆ ਹੈ ਅਤੇ ਜਾਹਿਰ ਤੌਰ ਤੇ ਇਸਦਾ ਨੁਕਸਾਨ ਅਕਾਲੀ ਭਾਜਪਾ ਗਠਜੋੜ ਨੂੰ ਹੀ ਸਹਿਣਾ ਪੈਣਾ ਹੈ|

Leave a Reply

Your email address will not be published. Required fields are marked *