Punjab belong to Punjabi and will remain of Punjabis : Prince

ਸੱਤਾ ਦੇ ਲੋਭੀ ਕੇਜਰੀਵਾਲ ਨੈਤਿਕਤਾ ਦੇ ਤੌਰ ਤੇ ਤੁਰੰਤ ਅਸਤੀਫਾ ਦੇਣ : ਪ੍ਰਿੰਸ
ਪੰਜਾਬ ਪੰਜਾਬੀਆਂ ਦਾ ਸੀ, ਪੰਜਾਬੀਆਂ ਦਾ ਹੈ ਅਤੇ ਪੰਜਾਬੀਆਂ ਦਾ ਸੀ ਅਤੇ ਪੰਜਾਬੀਆਂ ਦਾ ਰਹੇਗਾ
ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਨੇ ਸਾੜਿਆ ਕੇਜਰੀਵਾਲ, ਭਗਵੰਤ ਮਾਨ ਅਤੇ ਸੰਦੀਪ ਕੁਮਾਰ ਦਾ ਪੁਤਲਾ

ਐਸ ਏ ਐਸ ਨਗਰ, 4 ਸਤੰਬਰ : ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਅਤੇ ਸਮੂਹ ਅਕਾਲੀ-ਭਾਜਪਾ ਕੌਂਸਲਰਾਂ, ਸੀ. ਅਕਾਲੀ ਆਗੂਆਂ ਦੀ ਹਾਜਰੀ ਅਤੇ ਸਰਪ੍ਰਸਤੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਦਿੱਲੀ ਦੇ ਮੰਤਰੀ ਸੰਦੀਪ ਕੁਮਾਰ ਦਾ ਪੁਤਲਾ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਿਰ ਅਕਾਲੀ-ਭਾਜਪਾ ਆਗੂਆਂ ਨੇ ਬਾਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਆਗੂਆਂ ਨੂੰ ਭਰਿਸ਼ਟ, ਨਸ਼ਾਖੋਰ ਅਤੇ ਸੈਕਸ ਸਕੈਂਡਲ ਵਿੱਚ ਗ੍ਰਸਤ ਗਰਦਾਨਦਿਆਂ ਜਬਰਦਸਤ ਨਾਹਰੇਬਾਜੀ ਕੀਤੀ|
ਇਸ ਮੌਕੇ ਬੋਲਦਿਆਂ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਭੇਡ ਦੀ ਖੱਲ ਵਿੱਚ ਭੇੜੀਆ ਹੈ ਅਤੇ ਇਹ ਅੱਜ ਨੰਗੇ ਚਿੱਟੇ ਰੂਪ ਵਿੱਚ ਉਜਾਗਰ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਆਗੂ ਸਦਾਚਾਰ, ਨਸ਼ੇ ਦੇ ਵਿਰੋਧੀ ਹੋਣ ਅਤੇ ਭਰਿਸ਼ਟਾਚਾਰ ਦੇ ਖਿਲਾਫ ਲੜਣ ਦੀਆਂ ਗੱਲਾਂ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਦੇ ਉੱਚ ਆਗੂਆਂ ਨੂੰ ਮਿਲਣ ਤੱਕ ਲਈ ਲੱਖਾਂ ਰੁਪਏ ਦੇਣੇ ਪੈਂਦੇ ਹਨ, ਅਜਿਹਾ ਸਟਿੰਗ ਇਨ੍ਹਾਂ ਦੇ ਹੀ ਪੰਜਾਬ ਦੇ ਇੱਕ ਸਿਰਕੱਢ ਆਗੂ ਨੇ ਦਿੱਲੀ ਦੇ ਆਗੂਆਂ ਤੇ  ਲਗਾਇਆ ਹੈ, ਦੂਜਾ ਭਗਵੰਤ ਮਾਨ ਦੇ ਦਿਨ ਵੇਲੇ ਹੀ ਸ਼ਰਾਬ ਦੇ ਕਿੱਸੇ ਮਸ਼ਹੂਰ ਹਨ ਅਤੇ ਨਸ਼ਾਖੋਰੀ ਦੇ ਆਲਮ ਵਿੱਚ ਉਨ੍ਹਾਂ ਦੀ ਬਦਜੁਬਾਨੀ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਅੱਜ ਇੋਸ ਮੁਕਾਮ ਤੇ ਪਹੁੰਚਾਉਣ ਵਾਲੇ ਮੀਡੀਆ ਨੂੰ ਵੀ ਉਹ ਬਿਕਾਊ ਦੱਸਣ ਲੱਗ ਪਏ ਹਨ| ਉਨ੍ਹਾਂ ਕਿਹਾ ਕਿ ਸਦਾਚਾਰ ਦਾ ਪਾਠ ਪੜ੍ਹਾਉਣ ਵਾਲੇ ਅਰਵਿੰਦਰ ਕੇਜਰੀਵਾਲ ਦੀ ਦਿੱਲੀ ਸਰਕਾਰ ਦਾ ਮੰਤਰੀ ਲੜਕੀਆਂ ਅਤੇ ਔਰਤਾਂ ਦਾ ਸ਼ੋਸ਼ਣ ਕਰਦਾ ਰਿਹਾ ਜਿਸਦੀ ਅਗਾਊਂ ਸੂਚਨਾ ਕੇਜਰੀਵਾਲ ਕੋਲ ਸੀ ਪਰ ਉਨ੍ਹਾਂ ਨੇ ਉਦੋਂ ਤੱਕ ਇਹ ਮਾਮਲਾ ਦਬਾ ਕੇ ਰੱਖਿਆ ਜਦੋਂ ਤੱਕ ਇਸ ਮੰਤਰੀ ਦੀ ਸੀਡੀ ਬਾਹਰ ਨਹੀਂ ਆ ਗਈ| ਸ੍ਰ. ਪ੍ਰਿੰਸ ਨੇ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਇਨ੍ਹਾਂ ਮਸਲਿਆਂ ਦੀ ਜਿੰਮੇਵਾਰੀ ਲੈਂਦੇ ਹੋਏ ਨੈਤਿਕਤਾ ਦੇ ਤੌਰ ਤੇ ਅਸਤੀਫਾ ਦੇਣ|
ਸ੍ਰ. ਪ੍ਰਿੰਸ ਨੇ ਕਿਹਾ ਕਿ ਅੱਜ ਯੂਥ ਅਕਾਲੀ ਦਲ ਜਿਲ੍ਹਾ ਸ਼ਹਿਰੀ ਵਲੋਂ ਆਮ ਆਦਮੀ ਪਾਰਟੀ ਖਿਲਾਫ ਜੰਗ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਦਾ ਰਾਹ ਦਿਖਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਐਸ ਏ ਐਸ ਨਗਰ ਜਿਲ੍ਹੇ ਵਿੱਚ ਪੈਂਦੀਆਂ ਸਾਰੀਆਂ ਵਿਧਾਨਸਭਾ ਸੀਟਾਂ ਭਾਰੀ ਫਰਕ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਸੀ, ਪੰਜਾਬੀਆਂ ਦਾ ਹੈ ਅਤੇ ਪੰਜਾਬੀਆਂ ਦਾ ਹੀ ਰਹੇਗਾ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਜਰੀਵਾਲ ਨੇ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਦੇ ਪੰਜਾਬ ਵਿੱਚ ਦਾਖਲੇ ਦਾ ਵੀ ਵਿਰੋਧ ਕੀਤਾ ਜਾਵੇਗਾ|
ਇਸ ਮੌਕੇ ਸ੍ਰ. ਬਲਜੀਤ ਸਿੰਘ ਕੁੰਭੜਾ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬੜੀ ਤੇਜ਼ੀ ਅਤੇ ਚਲਾਕੀ ਨਾਲ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਬਣਾਉਣ ਲਈ ਹੱਥ ਪੈਰ ਮਾਰ ਰਹੀ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਹੀ ਇਸ ਪਾਰਟੀ ਦੇ ਆਗੂਆਂ ਦੇ ਕਰੂਪ ਚਿਹਰੇ ਨੰਗੇ ਹੋ ਗਏ ਹਨ|
ਜਥੇਦਾਰ ਕੁੰਭੜਾ ਨੇ ਕਿਹਾ ਕਿ ਆਪਣੇ ਆਪ ਨੂੰ ਇੱਕ ਬਹੁਤ ਹੀ ਇਮਾਨਦਾਰ, ਨੇਕ ਅਤੇ ਸਾਫ਼ ਸੁਥਰੀ ਛਵੀ ਵਾਲੇ ਆਗੂਆਂ ਦੀ ਪਾਰਟੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਹੁਣ ਆਪਣਾ ਨਾਮ ਬਦਲ ਕੇ ‘ਭ੍ਰਿਸ਼ਟ, ਸੈਕਸ ਸਕੈਂਡਲਾਂ ‘ਚ ਘਿਰੀ ਅਤੇ ਲੋਕਤੰਤਰ ਵਿਰੋਧੀ’ ਪਾਰਟੀ ਰੱਖ ਲੈਣਾ ਚਾਹੀਦਾ ਹੈ|
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਿਰ ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਜਿਲ੍ਹਾ ਸ਼ਹਿਰੀ ਨੇ ਕਿਹਾ ਕਿ ਕੇਜਰੀਵਾਲ ਦੇ ਸਾਥੀਆਂ ਨੇ ਔਰਤਾਂ ਦੀ ਬੇਇੱਜਤੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਅਤੇ ਦਿੱਲੀ ਸਰਕਾਰ ਦੇ ਕਈ ਮੰਤਰੀ ਅਤੇ ਆਗੂਆਂ ਖਿਲਾਫ ਪੁਲੀਸ ਮਾਮਲੇ ਦਰਜ ਹਨ| ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀ ਅਤੇ ਖਾਸ ਤੌਰ ਤੇ ਪੰਜਾਬ ਦੀਆਂ ਬੀਬੀਆਂ ਆਉਂਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਲਾਮਬੰਦ ਹੋ ਚੁੱਕੀਆਂ ਹਨ ਅਤੇ ਆਮ ਆਦਮੀ ਪਾਰਟੀ ਤੋਂੰ ਚੋਣਾਂ ਵਿੱਚ ਇਨ੍ਹਾਂ ਦੀਆਂ ਕੋਝੀਆਂ ਹਰਕਤਾਂ ਦਾ ਹਿਸਾਬ ਮੰਗਿਆ ਜਾਵੇਗਾ ਅਤੇ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਦਾ ਰਾਹ ਦਿਖਾਇਆ ਜਾਵੇਗਾ|
ਇਸ ਮੌਕੇ ਸ੍ਰ. ਪਰਵਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ ਪੰਜਾਬ ਨੇ ਕਿਹਾ ਕਿ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਪਾਰਟੀ ਦੀ ਮਜਬੂਤੀ ਲਈ ਵਧੀਆ ਕੰਮ ਕਰ ਰਹੇ ਹਨ ਅਤੇ ਮੁਹਾਲੀ ਵਿੱਚ ਰਿਕਾਰਡ ਤੋੜ 13 ਹਜਾਰ ਨੌਜਵਾਨਾਂ ਦੀ ਯੂਥ ਅਕਾਲੀ ਦਲ ਵਿੱਚ ਭਰਤੀ ਇਸਦਾ ਸਬੂਤ ਹੈ|
ਇਸ ਮੌਕੇ ਕੌਂਸਲਰ ਬੀ ਬੀ ਮੈਣੀ, ਗੁਰਮੀਤ ਸਿੰਘ ਵਾਲੀਆ, ਗੁਰਮੁਖ ਸਿੰਘ ਸੋਹਲ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਸਿੰਘ ਰੂਬੀ, ਰਜਿੰਦਰ ਕੌਰ ਕੁੰਭੜਾ, ਰਮਨਦੀਪ ਕੌਰ ਕੁੰਭੜਾ, ਕਮਲਜੀਤ ਕੌਰ ਸੋਹਾਣਾ, ਪਰਮਿੰਦਰ ਸਿੰਘ ਤਸਿੰਬਲੀ, ਸੁਖਦੇਵ ਸਿੰਘ ਪਟਵਾਰੀ, ਸਤਵੀਰ ਸਿੰਘ ਧਨੋਆ, ਜਸਬੀਰ ਕੌਰ ਅਤਲੀ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾ, ਬੌਬੀ ਕੰਬੋਜ (ਸਾਰੇ ਅਕਾਲੀ-ਭਾਜਪਾ ਕੌਂਸਲਰ), ਸ੍ਰ. ਪ੍ਰਦੀਪ ਸਿੰਘ ਭਾਰਜ, ਜਸਵਿੰਦਰ ਸਿੰਘ ਵਿਰਕ, ਐਸ ਓ ਆਈ ਦੇ ਜਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਹੁੰਦਲ, ਗੁਰਪ੍ਰਤਾਪ ਸਿੰਘ ਪਡਿਆਲਾ, ਸ੍ਰ. ਕਰਤਾਰ ਸਿੰਘ ਤਸਿੰਬਲੀ, ਹਰਮੇਸ਼ ਸਿੰਘ ਕੁੰਭੜਾ, ਦਵਿੰਦਰ ਸਿੰਘ ਬਬਰਾ, ਬਲਜਿੰਦਰ ਸਿੰਘ ਬੇਦੀ, ਬਲਬੀਰ ਸਿੰਘ, ਹਰਮਨਜੋਤ ਸਿੰਘ ਬੈਦਵਾਨ, ਤਰਸੇਮ ਖਾਨ ਜਿਲ੍ਹਾ ਪ੍ਰਧਾਨ ਮੁਸਲਿਮ ਵਿੰਗ ਅਕਾਲੀ ਦਲ, ੋਸੌਦਾਗਰ ਖਾਨ, ਹਰਭਜਨ ਲਾਲ ਫੇਜ਼-11, ਸੁਰਿੰਦਰ ਸਿੰਘ, ਨਾਨਕ ਸਿੰਘ, ਇੰਦਰਪ੍ਰੀਤ ਸਿੰਘ, ਇੰਦਰਜੀਤ ਸ਼ਰਮਾ, ਸੁਰਜਨ ਸਿੰਘ ਗਿੱਲ, ਹਰਜੀਤ ਸਿੰਘ ਪ੍ਰਧਾਨ 3ਬੀ1, ਗੁਰਿੰਦਰ ਸਿੰਘ ਸੋਨੀ ਫੇਜ਼-10, ਮੰਦੀਪ ਸਿੰਘ, ਹਰਪ੍ਰੀਤ ਸਿੰਘ ਲਾਲਾ, ਚਰਨਜੀਤ ਚੰਨੀ, ਮਨੀ ਬਬਰਾ, ਹਰਕੰਵਰ ਸਿੰਘ, ਗੁਰਪ੍ਰੀਤ ਸਿੰਘ ਲਵਲੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਅਕਾਲੀ ਆਗੂ ਅਤੇ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *