Punjab front announced 15 candidates for elections

ਪੰਜਾਬ ਫਰੰਟ ਨੇ ਐਲਾਨੇ 15 ਉਮੀਦਵਾਰ
ਚੰਡੀਗੜ੍ਹ, 13 ਦਸੰਬਰ (ਸ.ਬ.) 2017 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੰਜਾਬ ਫ਼ਰੰਟ ਦੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ| ਜਿਨ੍ਹਾਂ ਵਿੱਚ ਗੁਰਿੰਦਰ ਸਿੰਘ ਜੌਹਲ ਅਜਨਾਲਾ, ਗੁਰਦਰਸ਼ਨ ਸਿੰਘ ਅਮਰਗੜ੍ਹ, ਪ੍ਰਿੰਸੀਪਲ ਸੂਬਾ ਸਿੰਘ ਅੰਮ੍ਰਿਤਸਰ ਦੱਖਣੀ, ਬਲਵਿੰਦਰ ਫ਼ੌਜੀ ਅੰਮ੍ਰਿਤਸਰ ਪੱਛਮੀ, ਜਗਤਾਰ ਸਿੰਘ ਗਿੱਲ ਅਟਾਰੀ, ਮਨਿੰਦਰ ਸਿੰਘ ਚੱਬੇਵਾਲ, ਮਾਸਟਰ ਰਾਜ ਕੁਮਾਰ ਅਲੀਸ਼ੇਰ ਲਹਿਰਾਗਾਗਾ, ਰਾਜੀਵ ਅਰੋੜਾ ਲੁਧਿਆਣਾ ਕੇਂਦਰੀ, ਕੰਵਰ ਰੰਜਨ ਲੁਧਿਆਣਾ ਦੱਖਣੀ, ਪ੍ਰੋ. ਸੰਤੋਖ ਸਿੰਘ ਔਜਲਾ ਲੁਧਿਆਣਾ ਪੱਛਮੀ, ਬਿਕਰਮਜੀਤ ਸਿੰਘ ਫ਼ਤਿਹਪੁਰ ਮਜੀਠਾ, ਪਰਮਜੀਤ ਸਿੰਘ ਨਾਭਾ, ਪ੍ਰੋ. ਮੋਹਨਜੀਤ ਕੌਰ ਟਿਵਾਣਾ ਪਟਿਆਲਾ 2, ਐਡਵੋਕੇਟ ਇੰਦਰਜੀਤ ਸਿੰਘ ਪਾਇਲ, ਜ਼ੋਰਾਵਰ ਸਿੰਘ ਭਾਓਵਾਲ ਰੋਪੜ ਸ਼ਾਮਲ  ਹਨ|