Punjab Nursing Institute Association meeting to discuss problems

ਪੰਜਾਬ ਨਰਸਿੰਗ ਇੰਸਟੀਚਿਊਟ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ ਏ ਐਸ ਨਗਰ, 6 ਸਤੰਬਰ (ਕੁਲਦੀਪ ਸਿੰਘ) ਪੰਜਾਬ ਦੇ ਨਰਸਿੰਗ ਕਾਲਜਾਂ ਦੀ ਮੀਟਿੰਗ ਸ: ਚਰਨਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ| ਇਸ ਵਿੱਚ ਨਰਸਿੰਗ ਕਾਲਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰਾਂ ਕੀਤੀਆਂ ਗਈਆਂ| ਇਸ ਮੌਕੇ ਸ: ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸਾਰੇ ਕਾਲਜਾਂ ਦੇ ਪ੍ਰਬੰਧਕ ਇਸ ਗੱਲ ਨੂੰ ਜਰੂਰੀ ਕਰਨ ਕਿ ਕੋਈ ਵੀ ਵਿਦਿਆਰਥੀ ਨਾਨ-ਅਟੈਂਡਿੰਗ ਦਾਖਲ ਨਾ ਕੀਤਾ ਜਾਵੇ ਅਤੇ ਤਜਰਬੇਕਾਰ ਅਧਿਆਪਕ ਭਰਤੀ ਕੀਤੇ ਜਾਣ| ਉਨ੍ਹਾਂ ਨੇ ਸਰਕਾਰ ਅਤੇ ਵਿਭਾਗ ਤੋਂ ਸਹਿਯੋਗ ਦੀ ਮੰਗ ਕੀਤੀ| ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਜਿਲ੍ਹਾਵਾਰ ਚੋਣ ਹੋ ਰਹੀ ਹੈ ਜਿਸ ਵਿੱਚ ਸਾਰੇ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ|

ਇਸ ਮੌਕੇ ਸ: ਜੋਗਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਾਲਜ ਐਸ ਸੀ/ਐਸ ਟੀ/ਓ ਬੀ ਸੀ ਬੱਚਿਆਂ ਦੀ ਸਕਾਲਰਸ਼ਿਪ ਸਬੰਧੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ| ਪਿਛਲੇ ਸਾਲ ਦੀ ਸਕਾਲਰਸ਼ਿਪ ਹੁਣ ਤੱਕ ਪੂਰੀ ਨਹੀਂ ਰੀਲੀਜ ਹੋ ਸਕੀ ਅਤੇ ਸਾਲ 2016 ਲਈ ਸਿਰਫ ਸਰਕਾਰੀ ਫੀਸ ਦੇ ਮੁਤਾਬਿਕ ਹੀ ਸਕਾਲਰਸ਼ਿਪ ਰਿਲੀਜ ਕੀਤੀ ਜਾਵੇਗੀ ਜੋ ਕਿ ਸਰਾ-ਸਰ ਗਲਤ ਹੈ ਅਤੇ ਇਸ ਨੂੰ ਪ੍ਰਾਈਵੇਟ ਕਾਲਜਾਂ ਦੀ ਫੀਸ ਦੇ ਮੁਤਾਬਿਕ ਦਿੱਤਾ ਜਾਵੇ|

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਡਾ: ਮਨਜੀਤ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਨਲਾਈਨ ਦਾਖਲੇ ਦੀ ਪ੍ਰਕਿਰਿਆ ਨੇ ਸਹੀ ਢੰਗ ਨਾਲ ਲਾਗੂ ਕਰਨ ਲਈ ਪੋਰਟਲ ਨੂੰ ਪਹਿਲੀ ਅਕਤੂਬਰ ਤੋਂ ਸਟਾਰਟ ਕੀਤਾ ਜਾਵੇ ਤਾਂ ਕਿ ਕੋਈ ਮੁਸ਼ਕਿਲ ਨਾ ਆਵੇ ਅਤੇ ਐਫੀਲੇਸ਼ਨ ਦੀਆਂ ਚਿਠੀਆਂ ਜਲਦੀ ਜਾਰੀ ਕੀਤੀਆਂ ਜਾਣ|

ਇਸ ਮੌਕੇ ਉਪਰੋਕਤ ਤੋਂ ਇਲਾਵਾ ਕਮਾਂਡੈਂਟ ਬੀ ਐਸ ਗਰਚਾ, ਡਾ: ਬਾਂਸਲ ਰਾਏਕੋਟ, ਡਾ: ਸਚਿਨ ਮਿੱਤਲ, ਸ: ਗੁਰਵਿੰਦਰ ਸਿੰਘ, ਡਾ: ਸੁਖਵਿੰਦਰ ਸਿੰਘ ਸੰਗਰੂਰ, ਸ਼੍ਰੀ ਸੁਸ਼ੀਲ ਬਾਂਸਲ, ਡਾ: ਨਟਰਾਜਨ, ਡਾ:  ਜੈਨ, ਨਿਪੁੰਨ ਪਾਸੀ, ਸਿਮਰਨਜੀਤ ਸਿੰਘ, ਵਿੱਕੀ ਆਨੰਦ, ਸੰਜੇ ਬਾਂਸਲ ਸੰਗਰੂਰ ਆਦਿ ਮੌਜੂਦ ਸਨ|

Leave a Reply

Your email address will not be published. Required fields are marked *