Punjabi Bhasha Conference discussed how to elate Punjabi language

ਪੰਜਾਬੀ ਭਾਸ਼ਾ ਪਰਿਵਾਰ, ਵਪਾਰ ਅਤੇ ਸਰਕਾਰ ਵਿਚ ਪ੍ਰਫੁੱਲਤ ਕਰਨ ਦੀ ਅਪੀਲ
ਦੂਸਰੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਵਿਚਾਰਾਂ

ਮੁਹਾਲੀ, 13 ਸਤੰਬਰ : ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵਹੀਰਾਂ ਘੱਤ ਕੇ ਪੰਜਾਬੀ ਭਾਸ਼ਾ ਕਾਨਫਰੰਸ ਵਿਚ ਪੁੱਜੇ ਭਾਸ਼ਾ ਪ੍ਰੇਮੀਆਂ ਨੇ ਇਕਸੁਰ ਹੋ ਕੇ ਸਰਕਾਰ ਤੋਂ ਪੰਜਾਬੀ ਭਾਸ਼ਾ ਐਕਟ 1967 ਲਾਗੂ ਕਰਨ ਦੀ ਅਪੀਲ ਕੀਤੀ| ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਵਲੋਂ ਅੱਜ ਇਥੇ ਸ਼ਿਵਾਲਿਕ ਪਬਲਿਕ ਸਕੂਲ, ਫੇਜ-6 ਵਿਖੇ ਦੂਸਰੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ|
ਆਪਣੇ ਕੁੰਜੀਵਤ ਭਾਸ਼ਣ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਕੱਤਰ ਜਨਰਲ ਸ੍ਰ. ਜਤਿੰਦਰਪਾਲ ਸਿੰਘ ਨੇ ਪੰਜਾਬੀ ਸੂਬੇ ਦੇ 50 ਸਾਲ ਵਿਸ਼ੇ ਤੇ ਚਰਚਾ ਕੀਤੀ| ਨਾਵਲਕਾਰ ਤੇ ਕਾਨੂੰਨਦਾਨ ਸ੍ਰੀ ਮਿੱਤਰ ਸੈਨ ਮੀਤ ਨੇ ਰਾਜ ਭਾਸ਼ਾ ਵਜੋਂ ਪੰਜਾਬੀ ਦੇ ਵਿਕਾਸ ਦੀਆਂ ਚੁਣੌਤੀਆਂ ਵਿਸ਼ੇ ਤੇ ਪਰਚਾ ਪੇਸ਼ ਕੀਤਾ ਅਤੇ 50 ਸਾਲਾਂ ਦੇ ਭਾਸ਼ਾਈ ਸਫਰ ਦੇ ਕਾਨੂੰਨੀ ਪੱਖਾਂ ਨੂੰ~ ਪੇਸ਼ ਕੀਤਾ| ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸ੍ਰ: ਸਤਨਾਮ ਸਿੰਘ ਮਾਣਕ ਨੇ ਆਖਿਆ ਕਿ ਪੰਜਾਬੀ ਭਾਸ਼ਾ ਦੀ ਹੋਂਦ ਕਾਇਮ ਰੱਖਣ ਨਾਲ ਹੀ ਪੰਜਾਬੀ ਸਾਹਿਤ ਸਭਿਆਚਾਰ ਅਤੇ ਸਾਹਿਤਕਾਰਾਂ ਦੀ ਵੁਕਤ ਰਹੇਗੀ| ਉੱਘੇ ਲੇਖਕ ਤੇ ਵਿਦਵਾਨ ਡਾ: ਇੰਦਰਜੀਤ ਸਿੰਘ ਗੋਗੋਆਣੀ, ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਆਪਣੇ ਪਰਚੇ ਵਿਚ ਚਰਚਾ ਕੀਤੀ ਜਿਸ ਦੀ ਸ੍ਰ: ਕਰਮਜੀਤ ਸਿੰਘ ਸਾਬਕਾ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ ਅਤੇ ਪ੍ਰਿੰ: ਪ੍ਰਭਜੋਤ ਕੌਰ ਸੰਪਾਦਕ ਐਬਸਟ੍ਰੈਕਟਸ ਆਫ ਸਿੱਖ ਸਟੱਡੀ}ਨੇ ਪ੍ਰੋੜਤਾ ਕੀਤੀ ਤੇ ਵਿਚਾਰ ਵਿਸਥਾਰ ਕੀਤਾ| ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਵਿਕਾਸ ਕੇਂਦਰ ਦੇ ਮੁਖੀ ਡਾ: ਛਿੰਦਰਪਾਲ ਨੇ ਪੰਜਾਬੀ ਕੰਪਿਊਟਰਪੀਕਰਨ-ਭਵਿੱਖਤ ਸੰਭਾਵਨਾਵਾਂ ਵਿਸ਼ੇ ਤੇ ਪਰਚਾ ਪੇਸ਼ ਕੀਤਾ|
ਡਾ: ਦਲਜੀਤ ਸਿੰਘ, ਸਿੱਖਿਆ ਮੰਤਰੀ ਪੰਜਾਬ ਨੇ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਪੰਜਾਬੀਆਂ ਦੇ ਇਸ ਨੁਮਾਇੰਦਾ ਇਕੱਠ ਵਿਚ ਦਰਸਾਏ ਗਏ ਮੁੱਦਿਆਂ ਸਰਕਾਰ ਰਾਹੀਂ ਅਮਲੀ ਜਾਮਾ ਪੁਆਉਣ ਲਈ ਉਹ ਹਰ ਸੰਭਵ ਯਤਨ ਕਰਨਗੇ| ਕਾਨਫਰੰਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ੍ਰ: ਮਨਜੀਤ ਸਿੰਘ, ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਨੌਜਵਾਨ ਅਤੇ ਬੱਚੇ ਗੁਰਬਾਣੀ ਅਤੇ ਸਿੱਖ ਵਿਰਾਸਤ ਨਾਲ ਪੰਜਾਬੀ ਅਤੇ ਗੁਰਮੁਖੀ ਲਿਪੀ ਤੋਂ ਬਿਨਾਂ ਨਹੀਂ ਜੁੜ ਸਕਦੇ|
ਕਾਨਫਰੰਸ ਦੀ ਸ਼ੁਰੂਆਤ ਵਿਚ ਦਸਮੇਸ਼ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦਾ ਗਾਇਣ ਕੀਤਾ ਗਿਆ| ਸ੍ਰ: ਪਿਰਥੀ ਸਿੰਘ ਚੀਫ ਸਕੱਤਰ ਨੇ ਆਏ ਪਤਵੰਤਿਆਂ ਨੂੰ~ਜੀ ਆਇਆਂ ਆਖਿਆ| ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਾਨਫਰੰਸ ਦਾ ਮਨੋਰਥ ਸਾਂਝਾ ਕਰਦਿਆਂ ਕਿਹਾ ਕਿ ਸਟੱਡੀ ਸਰਕਲ ਵਲੋਂ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੀ ਸਥਾਪਨਾ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਸਾਰ ਲਈ ਨਿੱਘਰ ਯਤਨ ਆਰੰਭੇ ਗਏ ਹਨ|
ਕਾਨਫਰੰਸ ਦੇ ਇਜਲਾਸ ਦੌਰਾਨ ਸਰਬ ਸੰਮਤੀ ਨਾਲ 9 ਮਤੇ ਪ੍ਰਵਾਨ ਕੀਤੇ ਗਏ ਜਿਸ ਵਿਚ ਪੰਜਾਬੀ ਨੌਜਵਾਨਾਂ, ਲਿਖਾਰੀਆਂ, ਸਾਹਿਤਕਾਰਾਂ ਅਤੇ ਵਿਦਿਆ ਸ਼ਾਸ਼ਤਰੀਆਂ ਨੂੰ ਪਰਿਵਾਰਾਂ ਵਿਚ ਪੰਜਾਬੀ ਬੋਲਣ, ਬੱਚਿਆਂ ਨੂੰ ਗੁਰਮੁੱਖੀ ਲਿਪੀ ਪੜ੍ਹਾਉਣ ਅਤੇ ਇਸ ਦੇ ਕੰਪਿਊਟਰੀਕਰਨ ਅਤੇ ਕੀ-ਬੋਰਡ ਪ੍ਰਚੱਲਤ ਕਰਨ ਲਈ ਤੱਤਪਰ ਹੋਣ ਹਿੱਤ ਅਪੀਲ ਕੀਤੀ ਗਈ| ਡਾ: ਬਲਵਿੰਦਰਪਾਲ ਸਿੰਘ ਪ੍ਰਧਾਨ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਨੇ ਹਾਜਰ ਵਿਦਵਾਨਾਂ, ਵਿਦਿਆਰਥੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬੀ ਦੇ ਵਿਕਾਸ ਤੇ ਪ੍ਰਸਾਰ ਦੀ ਲਹਿਰ ਸਟੱਡੀ ਸਰਕਲ ਵਲੋਂ ਨਿਰੰਤਰਤਾ ਨਾਲ ਜਾਰੀ ਰਹੇਗੀ|
ਸਟੱਡੀ ਸਰਕਲ ਦੇ ਵੱਖ-ਵੱਖ }ਜੋਨਾਂ ਤੋਂ }ਜੋਨਲ ਪ੍ਰਧਾਨ, ਜੋਨਲ ਸਕੱਤਰ ਅਤੇ ਪ੍ਰਤੀਨਿੱਧ, ਵਿੰਗਾਂ ਅਦਾਰਿਆਂ ਦੇ ਅਹੁਦੇਦਾਰ ਵੀ ਕਾਨਫਰੰਸ ਵਿਚ ਸ਼ਾਮਲ ਹੋਏ| ਚੰਡੀਗੜ੍ਹ, ਮੁਹਾਲੀ ਅਤੇ ਹੋਰ ਸਥਾਨਕ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਮੁਖੀ ਅਤੇ ਪ੍ਰਤੀਨਿੱਧ ਇਸ ਮੌਕੇ ਹਾਜਰ ਸਨ| ਪੰਜਾਬੀ ਯੂਨੀਵਰਸਿਟੀ, ਸਿੱਖ ਬੁੱਕ ਸੈਂਟਰ ਆਦਿ ਵਲੋਂ ਲਗਾਈਆਂ ਗਈਆਂ ਪੰਜਾਬੀ ਸਾਹਿਤ ਦੀਆਂ ਪੁਸਤਕ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ|

Leave a Reply

Your email address will not be published. Required fields are marked *