ਅਮਰੀਕਾ ਵਲੋਂ ਅੱਤਵਾਦੀ ਜੱਥੇਬੰਦੀ ਤਹਿਰੀਕੇ ਤਾਲਿਬਾਨ ਦੇ ਮੁਖੀ ਨੂਰ ਵਲੀ ਗਲੋਬਲ ਅੱਤਵਾਦ ਕਰਾਰ

ਵਾਸ਼ਿੰਗਟਨ, 11 ਸਤੰਬਰ (ਸ.ਬ.) ਅਮਰੀਕਾ ਨੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਤਹਿਰੀਕ-ਏ        -ਤਾਲਿਬਾਨ ਪਾਕਿਸਤਾਨ ਦੇ ਨੇਤਾ ਨੂਰ ਵਲੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ| ਉਸ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਦਾ ਫੈਸਲਾ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਲਿਆ ਗਿਆ ਹੈ| ਇਹ ਅੱਤਵਾਦੀ ਸੰਗਠਨ ਕਈ ਆਤਮਘਾਤੀ ਧਮਾਕਿਆਂ ਅਤੇ ਸੈਂਕੜੇ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ| ਅਮਰੀਕਾ ਟੀ.ਟੀ.ਪੀ. ਨੂੰ ਪਹਿਲਾਂ ਹੀ ਗਲੋਬਲ ਅੱਤਵਾਦੀ ਸਮੂਹ ਦੇ ਰੂਪ ਵਿਚ ਨਾਮਜ਼ਦ ਕਰ ਚੁੱਕਾ ਹੈ| ਨੂਰ ਵਲੀ, ਮੁਫਤੀ ਨੂਰ ਵਲੀ ਸਮੂਦ ਦੇ ਨਾਮ ਨਾਲ ਵੀ ਮਸ਼ਹੂਰ ਹੈ|
ਨੂਰ ਵਲੀ ਨੂੰ ਜੂਨ 2018 ਵਿੱਚ ਸਾਬਕਾ ਟੀ.ਟੀ.ਪੀ. ਪ੍ਰਮੁੱਖ ਮੁੱਲਾ ਫਜ਼ਲੁੱਲਾ ਦੀ ਮੌਤ ਦੇ ਬਾਅਦ ਟੀ. ਟੀ. ਪੀ. ਦਾ ਮੁਖੀ ਬਣਾਇਆ ਗਿਆ ਸੀ| ਨੂਰ ਵਲੀ ਦੀ ਅਗਵਾਈ ਵਿੱਚ ਟੀ. ਟੀ. ਪੀ. ਪਾਕਿਸਤਾਨ ਵਿਚ ਕਈ ਵੱਡੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ| ਅਮਰੀਕਾ ਨੇ ਕਿਹਾ ਹੈ ਕਿ ਟੀ. ਟੀ. ਪੀ. ਅਲ-ਕਾਇਦਾ ਜਿਹੇ ਵੱਡੇ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ| ਬਿਆਨ ਵਿਚ ਕਿਹਾ ਗਿਆ ਹੈ ਕਿ ਟੀ. ਟੀ. ਪੀ. ਫੰਡਿੰਗ ਤੋਂ ਲੈ ਕੇ ਅੱਤਵਾਦੀਆਂ ਦੀ ਭਰਤੀ ਕਰਨ ਜਿਹੇ ਕੰਮਾਂ ਵਿਚ ਅਲ-ਕਾਇਦਾ ਦੀ ਮਦਦ ਕਰਦਾ ਹੈ|

Leave a Reply

Your email address will not be published. Required fields are marked *