ਅਯੁੱਧਿਆ ਫੈਸਲੇ ਮਗਰੋਂ ਜੱਜਾਂ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ, 9 ਨਵੰਬਰ (ਸ.ਬ.) ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਵਲੋਂ ਅੱਜ  ਅਯੁੱਧਿਆ ਵਿਵਾਦ ਮਾਮਲੇ ਤੇ ਫੈਸਲਾ ਸੁਣਾਏ ਜਾਣ ਤੋਂ ਬਾਅਦ ਚੀਫ ਜਸਟਿਸ ਰੰਜਨ ਗੋਗੋਈ ਸਮੇਤ 5 ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ| ਸੂਤਰਾਂ ਮੁਤਾਬਕ ਚੀਫ ਜਸਟਿਸ ਰੰਜਨ ਗੋਗੋਈ ਦੀ ਸੁਰੱਖਿਆ ਜ਼ੈਡ ਕੈਟੇਗਰੀ ਤੋਂ ਵਧਾ ਕੇ ਜ਼ੈਡ ਪਲਸ ਕਰ ਦਿੱਤੀ ਗਈ ਹੈ ਜਦੋਂਕਿ 4 ਹੋਰ ਜੱਜਾਂ ਦੀ ਸੁਰੱਖਿਆ ਵਾਈ ਕੈਟੇਗਰੀ ਤੋਂ ਵਧਾ ਕੇ ਵਾਈ ਪਲਸ ਕੀਤੀ ਗਈ ਹੈ| 
ਸਰਕਾਰ ਨੇ ਇਸ ਅਹਿਮ ਫੈਸਲੇ ਤੋਂ ਪਹਿਲਾਂ ਚੀਫ ਜਸਟਿਸ ਰੰਜਨ ਗੋਗੋਈ ਨੂੰ ਜ਼ੈਡ ਸੁਰੱਖਿਆ ਦਿੱਤੀ ਸੀ, ਜਦਕਿ ਬਾਕੀ 4 ਹੋਰ ਜੱਜਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ|

Leave a Reply

Your email address will not be published. Required fields are marked *