ਅਰਜੁਨ ਆਜ਼ਾਦ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਕੁਵੈਤ ਨੂੰ ਅੰਡਰ-19 ਏਸ਼ੀਆ ਕੱਪ ‘ਵਿੱਚ ਹਰਾਇਆ

ਨਵੀਂ ਦਿੱਲੀ, 6 ਸਤੰਬਰ (ਸ.ਬ.) ਆਕਾਸ਼ ਸਿੰਘ ਤੇ ਪੂਰਕਣ ਤਿਆਗੀ ਦੀ ਜ਼ਬਰਦਰਤ ਗੇਂਦਬਾਜ਼ੀ ਤੇ ਬੱਲੇਬਾਜ਼ ਅਰਜੁਨ ਆਜ਼ਾਦ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਅੰਡਰ-19 ਨੇ ਕੁਵੈਤ ਅੰਡਰ-19 ਨੂੰ ਅੰਡਰ-19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ  7 ਵਿਕਟਾਂ ਨਾਲ ਹਰਾ ਦਿੱਤਾ| ਇਸ ਮੁਕਾਬਲੇ ਵਿਚ ਮੀਂਹ ਕਾਰਨ ਓਵਰਾਂ ਦੀ ਗਿਣਤੀ 23-23 ਕਰ ਦਿੱਤੀ ਗਈ ਸੀ| ਕੁਵੈਤ ਨੇ 23 ਓਵਰਾਂ ਵਿੱਚ 7 ਵਿਕਟਾਂ ਤੇ 110 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ 19.1 ਓਵਰਾਂ ਵਿੱਚ 3 ਵਿਕਟਾਂ ਤੇ 114 ਦੌੜਾਂ ਬਣਾ ਕੇ ਮੈਚ ਜਿੱਤ ਲਿਆ| ਇਸ ਮੈਚ ਵਿੱਚ ਭਾਰਤ ਦੇ ਬੱਲੇਬਾਜ਼ ਆਜ਼ਾਦ ਨੇ 58 ਗੇਂਦਾਂ ਤੇ ਪੰਜ ਚੌਕੇ ਅਤੇ ਦੋ ਛੱਕੇ ਲਾ ਅਖੀਰ ਤਕ ਟਿੱਕੇ ਰਹਿੰਦੇ ਹੋਏ ਆਪਣੀ ਟੀਮ ਨੂੰ ਜਿੱਤ ਦਵਾਈ| ਉਨ੍ਹਾਂ ਦੇ ਨਾਲ ਸਦੀਵੀ ਰਾਵਤ ਨੌਂ ਦੌੜਾਂ ਬਣਾ ਕੇ ਅਜੇਤੂ ਰਹੇ| ਕਪਤਾਨ ਧਰੂਵ ਜੁਰੇਲ ਨੇ 12 ਅਤੇ ਸਲਾਮੀ ਬੱਲੇਬਾਜ਼ ਸੁਵੇਦ ਪਾਰਕਰ ਨੇ 14 ਦੌੜਾਂ ਦਾ ਯੋਗਦਾਨ ਦਿੱਤਾ| ਇਸ ਤੋਂ ਪਹਿਲਾਂ ਗੇਂਦਾਬਾਜ਼ੀ ਆਕਾਸ਼ ਸਿੰਘ ਅਤੇ ਪੁਰਨਾਕ ਤਿਆਗੀ ਨੇ ਤਿੰਨ-ਤਿੰਨ ਵਿਕਟਾਂ ਲੈ ਕੁਵੈਤ ਦੀ ਟੀਮ ਨੂੰ ਵੱਡਾ ਟੀਚਾ ਖੜ੍ਹਾ ਕਰਨ ਤੋਂ ਰੋਕ ਦਿੱਤਾ| ਕੁਵੈਤ ਲਈ ਮੀਟ ਭਾਵਸਰ ਨੇ 28, ਗੋਕੁਲ ਕੁਮਾਰ ਨੇ 25, ਜੰਦੂ ਹੋਮੌਦ ਅਤੇ ਅਬਦੁਲ ਰਹਿਮਾਨ ਨੇ 10-10 ਦੌੜਾਂ ਦਾ ਯੋਗਦਾਨ ਦਿੱਤਾ| ਇਨ੍ਹਾਂ ਚਾਰਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦਹਾਕੇ ਦੇ ਅੰਕੜੇ ਵਿੱਚ ਨਹੀਂ ਪਹੁੰਚ ਸਕਿਆ|

Leave a Reply

Your email address will not be published. Required fields are marked *