ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰਾਂ ਦਾ ਐਲਾਨ

ਚੰਡੀਗੜ੍ਹ, 11 ਸਤੰਬਰ (ਸ.ਬ.) ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਦੇ ਬਾਨੀ ਸੰਪਾਦਕ ਅਤੇ ਕਵੀ ਅਵਤਾਰ ਜੰਡਿਆਲਵੀ ਦੀ ਯਾਦ ਵਿਚ ਦਿੱਤੇ ਜਾਂਦੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ ਵਾਰ ਰੰਗਮੰਚ ਪੁਰਸਕਾਰ ਪ੍ਰਸਿੱਧ ਰੰਗਕਰਮੀ ਸੈਮੂਅਲ ਜੌਨ ਅਤੇ ਲੋਕਗਾਇਨ ਪੁਰਸਕਾਰ ਮੁਸਾਫ਼ਿਰ ਬੈਂਡ ਦੇ ਪ੍ਰਮੁੱਖ ਗਾਇਕ ਅਮਾਨ ਨੂੰ ਦਿੱਤਾ ਜਾਵੇਗਾ|
‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਪੁਰਸਕਾਰ ਦੇਣ ਲਈ 29 ਸਤੰਬਰ ਨੂੰ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਇਹ ਸਮਾਗਮ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ| ਸਮਾਗਮ ਵਿੱਚ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਸੁਰਜੀਤ ਭੱਟੀ ‘ਅਵਤਾਰ ਜੰਡਿਆਲਵੀ ਕਾਵਿ ਦੇ ਹਵਾਲੇ ਨਾਲ ਪ੍ਰਵਾਸ ਨੂੰ ਸਮਝਦਿਆਂ’ ਵਿਸ਼ੇ ਤੇ ਆਪਣਾ ਭਾਸ਼ਣ ਦੇਣਗੇ| ਸੈਮੂਅਲ ਜੌਨ ਆਪਣੀ ਰੰਗਮੰਚੀ               ਪੇਸ਼ਕਾਰੀ ਨਾਲ ਹਾਜ਼ਰ ਰਹਿਣਗੇ| ਮੁਸਾਫ਼ਿਰ ਬੈਂਡ ਦੇ ਪ੍ਰਮੁੱਖ ਗਾਇਕ ਅਮਾਨ ਦੀ ਗਾਇਨ ਪੇਸ਼ਕਾਰੀ ਵੀ ਹੋਵੇਗੀ| ਦੋ ਵਾਰ ਦੀ ਕੌਮੀ ਸੋਨ ਤਮਗਾ ਜੇਤੂ ਕੱਥਕ ਨ੍ਰਿਤਕੀ ਅਰਸ਼ਦੀਪ ਕੌਰ ਭੱਟੀ ਦੇ ਨ੍ਰਿਤ ਨਾਲ ਸਮਾਗਮ ਦਾ ਅਰੰਭ ਹੋਵੇਗਾ|
ਇਸ ਮੌਕੇ ‘ਹੁਣ’ ਦੇ ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾ, ਸਰਪ੍ਰਸਤ ਸਵਰਨਜੀਤ ਕੌਰ ਜੌਹਲ, ਸੰਪਾਦਕੀ ਮੰਡਲ ਦੇ ਮੈਂਬਰਾਂ ਕਮਲ ਦੁਸਾਂਝ, ਸੁਰਿੰਦਰ ਸੋਹਲ ਅਤੇ ਕਿਰਤਮੀਤ ਵੀ ਹਾਜਿਰ ਸਨ| 

Leave a Reply

Your email address will not be published. Required fields are marked *