ਅੰਤਰਰਾਸ਼ਟਰੀ ਬੇਟੀ ਦਿਵਸ ਮੌਕੇ ਸੰਤ ਈਸ਼ਰ ਸਿੰਘ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ, 12  ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ , ਫੇਜ਼ – 7, ਮੁਹਾਲੀ ਵਿੱਚ ਅੱਜ ‘ਅੰਤਰਰਾਸ਼ਟਰੀ ਬੇਟੀ ਦਿਵਸ’ ਦੇ ਮੌਕੇ ਤੇ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਅਤੇ ਲਘੂ ਨਾਟਕ ਦੇ ਮਾਧਿਅਮ ਨਾਲ ਬੇਟੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਕਿ ਬੇਟੀਆਂ ਨੂੰ ਬੋਝ ਨਹੀਂ ਸਮਝਣਾ  ਚਾਹੀਦਾ ਬਲਕਿ ਉਹ ਘਰ ਦਾ ਅਹਿਮ ਹਿੱਸਾ ਹੁੰਦੀਆਂ ਹਨ| ਲੜਕੇ ਅਤੇ ਲੜਕੀਆਂ ਨੇ ਗੁਲਾਬੀ ਰਿਬਨ ਬੰਨ੍ਹ ਕੇ ਸਾਬਿਤ ਕੀਤਾ ਕਿ ਦੋਵੇਂ ਸਮਾਜ ਵਿੱਚ ਇੱਕ ਬਰਾਬਰ ਹਨ|
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਇਸ ਮੌਕੇ  ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ ਸੋ ਕਿਉ ਮੰਦਾ ਆਖੀਐ  ਜਿਤੁ ਜੰਮੈ ਰਾਜਾਨ’ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਨੂੰ ਹਰ ਮਾਂ,          ਬੇਟੀ, ਧੀ, ਭੈਣ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ| ਉਹਨਾਂ ਕਿਹਾ ਕਿ ਹਰ ਘਰ ਵਿੱਚ ਲੜਕੀਆਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਿੱਖਿਅਤ ਕਰ ਕੇ ਆਤਮ-ਨਿਰਭਰ ਬਣਾਉਣਾ ਚਾਹੀਦਾ ਹੈ|  
ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਇਸ ਮੌਕੇ ਕਿਹਾ ਕਿ ਸਮਾਜ  ਦੇ ਕਈ ਹਿੱਸਿਆਂ ਵਿੱਚ ਬੇਟੀਆਂ ਨੂੰ ਲੜਕਿਆਂ ਤੋਂ ਘੱਟ ਮਹੱਤਵ ਦਿੱਤਾ ਜਾਂਦਾ ਹੈ, ਅਜਿਹੀ  ਹਾਲਤ ਵਿੱਚ ਲੜਕੀਆਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਰਕਾਰ ਨੇ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਲਿਆ|

Leave a Reply

Your email address will not be published. Required fields are marked *