ਕਿਸ਼ੋਰੀ ਸਿਹਤ ਜਾਗਰੂਕਤਾ ਕੈਂਪ ਲਗਾਇਆ

ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.)  ਸਨ ਫਾਰਮਾ ਵਲੋਂ ਪਿੰਡ ਮਦਨਪੁਰ ਵਿਖੇ ਕਿਸ਼ੋਰੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਕੈਂਪ ਦੌਰਾਨ 11 ਤੋਂ 19 ਸਾਲ ਦੀ ਉਮਰ ਦੀਆਂ ਤਕਰੀਬਨ 60 ਲੜਕੀਆਂ ਨੇ ਭਾਗ ਲਿਆ| ਇਸ ਦੌਰਾਨ ਡਾ. ਸਿਮਰਪ੍ਰੀਤ ਕੌਰ ਵਲੋਂ ਇਨ੍ਹਾਂ ਲੜਕੀਆਂ ਨੂੰ ਸਰੀਰਕ ਤਬਦੀਲੀਆਂ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦਾ ਚੈੱਕਅਪ ਕੀਤਾ| 
ਇਸ ਮੌਕੇ ਏ.ਐਨ.ਐਮ ਸ਼ਾਰਦਾ ਰਾਣੀ ਅਤੇ ਸੁਖਪ੍ਰੀਤ ਕੌਰ ਵਲੋਂ ਇਨ੍ਹਾਂ ਲੜਕੀਆਂ ਦਾ ਹਿਮੋਗਲੋਬਿਨ ਚੈੱਕ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆ| ਉਹਨਾਂ ਨੇ ਇਹਨਾਂ ਲੜਕੀਆਂ ਨੂੰ ਨਿੱਜੀ ਸਫਾਈ ਅਤੇ ਚੰਗੀ ਖੁਰਾਕ ਦੀ ਜਾਣਕਾਰੀ ਵੀ ਦਿੱਤੀ| 

Leave a Reply

Your email address will not be published. Required fields are marked *