ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ ਬਣੇ

ਜਮੈਕਾ, 11 ਸਤੰਬਰ (ਸ.ਬ.) ਗੇਲ ਨੇ ਜਮੈਕਾ ਥਲਾਵਾਜ ਵੱਲੋਂ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਸਿਰਫ 54 ਗੇਂਦਾਂ ਵਿੱਚ ਸੈਂਕੜਾ ਠੋਕ ਦਿੱਤਾ| ਆਊਟ ਹੋਣ ਤੱਕ ਕ੍ਰਿਸ ਗੇਲ 62 ਗੇਂਦਾਂ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ| ਹਾਲਾਂਕਿ ਗੇਲ ਦੇ ਇਸ ਸੈਂਕੜੇ ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਅਤੇ ਜਮੈਕਾ ਥਲਾਵਾਜ ਟੀਮ ਹਾਰ ਗਈ| ਦੱਸ ਦਈਏ ਕਿ ਜਮੈਕਾ ਥਲਾਵਾਜ ਵਾਲੋਂ 21 ਛੱਕੇ ਲੱਗੇ|
ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ| ਕ੍ਰਿਸ ਗੇਲ ਸੀ. ਪੀ. ਐਲ. ਅਤੇ ਆਈ. ਪੀ. ਐਲ. ਵਰਗੀਆਂ ਲੀਗਾਂ ਵਿੱਚ ਹੁਣ ਤਕ 22 ਸੈਂਕੜੇ ਲਗਾ ਚੁੱਕੇ ਹਨ| ਕ੍ਰਿਸ      ਗੇਲ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਵੀ 2 ਸੈਂਕੜੇ ਲਗਾ ਚੁੱਕੇ ਹਨ| ਇਸ ਤਰ੍ਹਾਂ ਉਹ ਹੁਣ ਤਕ 24 ਟੀ-20 ਸੈਂਕੜੇ ਲਗਾ ਚੁੱਕੇ ਹਨ| ਇਸ ਤੋਂ ਬਾਅਦ ਜੋ ਖਿਡਾਰੀ ਦੂਜੇ ਨੰਬਰ ਤੇ ਆਉਂਦਾ ਹੈ ਉਸ ਨੇ ਸਿਰਫ 8 ਟੀ-20 ਸੈਂਕੜੇ ਲਗਾਏ ਹਨ|
ਆਸਟਰੇਲੀਆਈ ਖਿਡਾਰੀ ਮਾਈਕਲ ਕਲਿੰਗਰ ਨੇ ਟੀ-20 ਕ੍ਰਿਕਟ ਇਤਿਹਾਸ ਵਿੱਚ 8 ਸੈਂਕੜੇ ਲਗਾਏ ਹਨ| ਉੱਥੇ ਹੀ ਐਰੋਨ ਫਿੰਚ ਦਾ ਨਾਂ ਆਉਂਦਾ ਹੈ ਜੋ ਟੀ-20 ਲੀਗਸ ਵਿੱਚ ਹੁਣ ਤਕ 7 ਸੈਂਕੜੇ ਲਗਾ ਚੁੱਕੇ ਹਨ| ਉੱਧਰ ਕ੍ਰਿਸ ਗੇਲ ਵੱਲੋਂ ਟੀ-20 ਕ੍ਰਿਕਟ ਵਿਚ ਲਗਾਏ ਗਏ ਚੌਕੇ-ਛੱਕਿਆਂ ਦਾ ਕੋਈ ਵੀ ਸਾਹਨੀ ਨਹੀਂ ਹੈ| ਕ੍ਰਿਸ ਗੇਲ ਹੁਣ ਤਕ ਇਸ ਸਵਰੂਪ ਵਿਚ 988 ਚੌਕੇ ਅਤੇ 944 ਛੱਕੇ ਲਗਾ ਚੁੱਕੇ ਹਨ|

Leave a Reply

Your email address will not be published. Required fields are marked *