ਗੁਰੂਗ੍ਰਾਮ ਵਿੱਚ ਪਤੀ-ਪਤਨੀ ਨੇ ਇੱਕ-ਦੂਜੇ ਨੂੰ ਚਾਕੂ ਨਾਲ ਵੱਢਿਆ, ਦੋਵਾਂ ਦੀ ਮੌਤ


ਗੁਰੂਗ੍ਰਾਮ, 12 ਸਤੰਬਰ (ਸ.ਬ.) ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ਦੇ ਡੁੰਡੇਹੇੜਾ ਪਿੰਡ ਵਿੱਚ ਅੱਜ ਸਵੇਰੇ ਇੱਕ ਪਤੀ ਪਤਨੀ ਦੇ ਕਤਲ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ|
ਜਿਕਰਯੋਗ ਹੈ ਕਿ ਕਾਨਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਦੋਵੇਂ ਪਤੀ ਪਤਨੀ ਵਿਕ੍ਰਮ ਅਤੇ ਜੋਤੀ ਗੁਰੂਗ੍ਰਾਮ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ|
ਪੁਲੀਸ ਨੇ ਦੱਸਿਆ ਕਿ ਰਾਤ ਨੂੰ ਵਿਕ੍ਰਮ ਆਪਣੇ ਦੋਸਤ ਨਾਲ ਕਮਰੇ ਵਿੱਚ ਰੁਕਿਆ ਸੀ| ਅੱਜ ਸਵੇਰ ਉਹ ਜਿਵੇਂ ਹੀ ਘਰ ਪਹੁੰਚਿਆ ਤਾਂ ਉਸ ਦੀ ਆਪਣੀ ਪਤਨੀ ਜੋਤੀ ਨਾਲ ਬਹਿਸ ਹੋ ਗਈ| ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਤੇ ਚਾਕੂ ਨਾਲ ਵਾਰ ਕੀਤੇ, ਜਿਸ ਦੌਰਾਨ ਦੋਵਾਂ ਦੀ ਮੌਤ ਹੋ ਗਈ| ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ|

Leave a Reply

Your email address will not be published. Required fields are marked *