ਜ਼ੀਰਕਪੁਰ ਵਾਸੀ ਹਰਭਗਵਾਨ ਦਾ ਨਿਕਲਿਆ ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਇਨਾਮ

ਚੰਡੀਗੜ੍ਹ, 6 ਸਤੰਬਰ (ਸ.ਬ.) ਜ਼ੀਰਕਪੁਰ ਵਾਸੀ ਹਰਭਗਵਾਨ ਤੇ ਇਹ ਕਹਾਵਤ ਪੂਰੀ ਤਰ੍ਹਾਂ ਢੱਕਦੀ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ| ਹਰਭਗਵਾਨ ਦਾ ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ| ਆਪਣੇ ਨਾ ਇਨਾਮ ਨਿਕਲਣ ਦੀ ਖਬਰ ਜਦੋਂ ਹਰਭਗਵਾਨ ਗਿਰ ਨੂੰ ਮਿਲੀ ਤਾਂ ਉਸ ਨੂੰ ਯਕੀਨ ਹੀ ਨਾ ਆਇਆ ਅਤੇ ਜਦੋਂ ਉਸਨੇ ਲਾਟਰੀ ਦੇ ਨਤੀਜੇ ਨਾਲ ਉਸ ਨੇ ਟਿਕਟ ਦੇ ਨੰਬਰਾਂ ਨੂੰ ਮਿਲਾਇਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ| ਹਰਭਗਵਾਨ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ| 
ਚੰਡੀਗੜ੍ਹ ਵਿਖੇ ਪੰਜਾਬ ਲਾਟਰੀ ਵਿਭਾਗ ਦੇ ਦਫਤਰ ਵਿਚ ਟਿਕਟ ਜਮ੍ਹਾਂ ਕਰਾਉਣ ਆਏ ਹਰਭਗਵਾਨ ਗਿਰ ਨੇ ਦੱਸਿਆ ਕਿ ਉਹ ਕੇਂਦਰੀ ਵਿਦਿਆਲਿਆ, ਚੰਡੀਗੜ੍ਹ ਏਅਰਫੋਰਸ ਸਟੇਸ਼ਨ ਵਿਖੇ ਲੈਬ ਅਟੈਂਡੈਂਟ ਦੀ ਨੌਕਰੀ ਕਰਦਾ ਹੈ| ਬਚਪਨ ਵਿਚ ਉਸ ਦੀ ਖੱਬੀ ਬਾਂਹ ਕੱਟੀ ਗਈ ਸੀ| ਅੱਜ ਕੱਲ੍ਹ ਉਹ ਜ਼ੀਰਕਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ| ਉਸ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਉਸ ਨੂੰ ਜ਼ੀਰਕਪੁਰ ਦੇ ਉਸ ਲਾਟਰੀ ਏਜੰਟ ਨੇ ਦਿੱਤੀ ਜਿੱਥੋਂ ਉਸ ਨੇ ਟਿਕਟ ਖਰੀਦੀ ਸੀ|
ਮੂਲ ਰੂਪ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਫਕੀਰਾਂ ਦੇ ਰਹਿਣ ਵਾਲੇ ਹਰਭਗਵਾਨ ਦੇ ਦੋ ਬੇਟੀਆਂ ਅਤੇ ਇਕ ਬੇਟਾ ਹਨ| ਉਸ ਦੀ ਇਕ             ਬੇਟੀ ਦੀ ਸ਼ਾਦੀ ਹੋ ਚੁੱਕੀ ਹੈ ਜਦ ਕਿ ਦੂਜੀ ਬੇਟੀ ਅਤੇ ਬੇਟਾ ਬਾਰਵੀਂ ਕਲਾਸ ਵਿਚ ਪੜ੍ਹਦੇ ਹਨ| ਭਵਿੱਖ ਦੀਆਂ ਯੋਜਵਾਨਾਂ ਸਬੰਧੀ ਉਨ੍ਹਾਂ ਦੱਸਿਆ ਕਿ ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ ਉਹ ਟ੍ਰਾਈ ਸਿਟੀ ਵਿਚ ਆਪਣਾ ਘਰ ਖਰੀਦਣਗੇ ਅਤੇ ਬਾਕੀ ਪੈਸੇ ਬੱਚਿਆਂ ਦੀ ਪੜ੍ਹਾਈ ਉਤੇ ਖਰਚ ਕਰਨਗੇ ਤਾਂ ਜੋ ਬੱਚੇ ਆਪਣਾ ਭਵਿੱਖ ਸੰਵਾਰ ਸਕਣ| 

Leave a Reply

Your email address will not be published. Required fields are marked *