ਜੰਮੂ ਕਸ਼ਮੀਰ ਬਾਰਡਰ ਤੇ ਹਥਿਆਰਾਂ ਸਮੇਤ 3 ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ, 12 ਸਤੰਬਰ (ਸ.ਬ.) ਜੰਮੂ ਅਤੇ ਕਸ਼ਮੀਰ ਪੁਲਸ ਨੇ         ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ| ਪੁਲੀਸ ਨੇ ਹਥਿਆਰਾਂ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 6 ਏ.ਕੇ.47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ| ਜੰਮੂ-ਕਸ਼ਮੀਰ ਪੁਲੀਸ ਨੇ ਪੰਜਾਬ-ਜੰਮੂ-ਕਸ਼ਮੀਰ ਬਾਰਡਰ ਕੋਲ ਲਖਨਪੁਰ ਤੋਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ| ਤਿੰਨੋਂ ਅੱਤਵਾਦੀ ਇਕ ਟਰੱਕ ਵਿਚ ਸਵਾਰ ਸਨ| ਦਰਅਸਲ ਪੁਲੀਸ ਨੂੰ ਇਨਪੁਟ ਮਿਲੀ ਸੀ ਕਿ ਇਕ ਟਰੱਕ ਤੋਂ ਹਥਿਆਰ ਲਿਜਾਇਆ ਜਾ ਰਿਹਾ ਹੈ| ਇਸ ਤੋਂ ਬਾਅਦ ਪੁਲੀਸ ਨੇ ਟਰੱਕ ਨੂੰ ਫੜਿਆ ਅਤੇ 3 ਅੱਤਵਾਦੀਆਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ|
ਕਠੂਆ ਦੇ ਐਸ. ਐਸ. ਪੀ. ਨੇ ਦੱਸਿਆ ਕਿ ਟਰੱਕ ਵਿੱਚੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ| ਅੱਤਵਾਦੀਆਂ ਕੋਲੋਂ ਗੋਲਾ ਬਾਰੂਦ ਅਤੇ ਏ. ਕੇ. 47 ਰਾਈਫਲਾਂ ਫੜੀਆਂ ਗਈਆਂ, ਜਿਸ ਤੋਂ ਜਾਹਿਰ ਹੁੰਦਾ ਹੈ ਕਿ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ ਵਿੱਚ ਸਨ| ਪੁਲੀਸ ਨੇ ਤਿੰਨਾਂ ਅੱਤਵਾਦੀਆਂ ਨੂੰ ਫੜ ਕੇ ਬਹੁਤ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ|ਸ਼੍ਰੀਨਗਰ, 12 ਸਤੰਬਰ (ਸ.ਬ.) ਜੰਮੂ ਅਤੇ ਕਸ਼ਮੀਰ ਪੁਲਸ ਨੇ         ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ| ਪੁਲੀਸ ਨੇ ਹਥਿਆਰਾਂ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 6 ਏ.ਕੇ.47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ| ਜੰਮੂ-ਕਸ਼ਮੀਰ ਪੁਲੀਸ ਨੇ ਪੰਜਾਬ-ਜੰਮੂ-ਕਸ਼ਮੀਰ ਬਾਰਡਰ ਕੋਲ ਲਖਨਪੁਰ ਤੋਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ| ਤਿੰਨੋਂ ਅੱਤਵਾਦੀ ਇਕ ਟਰੱਕ ਵਿਚ ਸਵਾਰ ਸਨ| ਦਰਅਸਲ ਪੁਲੀਸ ਨੂੰ ਇਨਪੁਟ ਮਿਲੀ ਸੀ ਕਿ ਇਕ ਟਰੱਕ ਤੋਂ ਹਥਿਆਰ ਲਿਜਾਇਆ ਜਾ ਰਿਹਾ ਹੈ| ਇਸ ਤੋਂ ਬਾਅਦ ਪੁਲੀਸ ਨੇ ਟਰੱਕ ਨੂੰ ਫੜਿਆ ਅਤੇ 3 ਅੱਤਵਾਦੀਆਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ|
ਕਠੂਆ ਦੇ ਐਸ. ਐਸ. ਪੀ. ਨੇ ਦੱਸਿਆ ਕਿ ਟਰੱਕ ਵਿੱਚੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ| ਅੱਤਵਾਦੀਆਂ ਕੋਲੋਂ ਗੋਲਾ ਬਾਰੂਦ ਅਤੇ ਏ. ਕੇ. 47 ਰਾਈਫਲਾਂ ਫੜੀਆਂ ਗਈਆਂ, ਜਿਸ ਤੋਂ ਜਾਹਿਰ ਹੁੰਦਾ ਹੈ ਕਿ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ ਵਿੱਚ ਸਨ| ਪੁਲੀਸ ਨੇ ਤਿੰਨਾਂ ਅੱਤਵਾਦੀਆਂ ਨੂੰ ਫੜ ਕੇ ਬਹੁਤ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ|

Leave a Reply

Your email address will not be published. Required fields are marked *