ਟੋਂਗਾ ਦੇ ਪ੍ਰਧਾਨ ਮੰਤਰੀ ਐਕਿਲਿਸੀ ਪੋਹਿਵਾ ਦਾ ਦਿਹਾਂਤ

ਟੋਂਗਾ, 12 ਸਤੰਬਰ (ਸ.ਬ.) ਦੱਖਣੀ ਪ੍ਰਸ਼ਾਂਤ ਮਹਾਸਾਗਰੀ ਟਾਪੂ ਸਮੂਹ ਟੋਂਗਾ ਦੇ ਪ੍ਰਧਾਨ ਮੰਤਰੀ ਐਕਿਲਿਸੀ ਪੋਹਿਵਾ ਦਾ ਨਿਊਜ਼ੀਲੈਂਡ ਵਿੱਚ 78 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਰਾਸ਼ਟਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ| ਸਥਾਨਕ ਮੀਡੀਆ ਨੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਲੋਪੇਟੀ ਸੈਨਿਟੂਲੀ ਦੇ ਹਵਾਲੇ ਤੋਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਆਕਲੈਂਡ ਸ਼ਹਿਰ ਦੇ ਇਕ ਹਸਪਤਾਲ ਵਿੱਚ ਨਿਮੋਨੀਆ ਦਾ ਇਲਾਜ ਕਰ ਕਰਵਾ ਰਹੇ ਪੋਹਿਵਾ ਦਾ ਦਿਹਾਂਤ ਹੋ ਗਿਆ|
ਨਿਊਜ਼ੀਲੈਂਡ ਰੇਡੀਓ ਮੁਤਾਬਕ ਪੋਹਿਵਾ ਇਸ ਸਾਲ ਦੀ ਸ਼ੁਰੂਆਤ ਤੋਂ ਆਕਲੈਂਡ ਵਿੱਚ ਇਲਾਜ ਕਰਵਾ ਰਹੇ ਸਨ| ਉਹ 2014 ਤੋਂ ਟੋਂਗਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਕਰ ਰਹੇ ਸਨ| ਉਨ੍ਹਾਂ ਦੀਆਂ ਅੰਤਿਮ ਰਸਮਾਂ ਕਦੋਂ ਕੀਤੀਆਂ ਜਾਣਗੀਆਂ ਇਸ ਸਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ|

Leave a Reply

Your email address will not be published. Required fields are marked *