ਨਗਰ ਨਿਗਮ ਦੀ ਟੀਮ ਨੇ ਸੈਕਟਰ 79 ਵਿੱਚ ਨਾਜਾਇਜ ਕਬਜੇ ਹਟਾਏ

ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.) ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਟੀਮ ਵਲੋਂ ਅੱਜ ਸੁਪਰਡੈਂਟ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸੈਕਟਰ 79 ਵਿੱਚ ਨਾਜਾਇਜ ਕਬਜੇ ਹਟਾਏ ਗਏ| ਇਸ ਮੌਕੇ ਸੜਕਾਂ ਕਿਨਾਰੇ ਫੁਟਪਾਥ ਤੇ ਪੱਕੇ ਤੌਰ ਤੇ ਦੁਕਾਨਾਂ ਬਣਾ ਕੇ ਚਾਹ, ਬੀੜੀ-ਸਿਗਰੇਟ ਅਤੇ ਹੋਰ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ਦੇ ਨਜਾਇਜ ਕਬਜੇ ਹਟਾ ਕੇ ਉਨ੍ਹਾਂ ਦਾ ਸਮਾਨ ਜਬਤ ਕਰ ਲਿਆ ਗਿਆ ਅਤੇ ਨਾਜਾਇਜ ਕਬਜੇ ਕਰਕੇ ਬੈਠੇ ਧੋਬੀਆਂ ਦੇ ਨਾਜਾਇਜ ਕਬਜੇ ਹਟਾਏ ਗਏ|
ਇਸ ਮੌਕੇ ਸ੍ਰੋ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਨਾਜਇਜ ਕਬਜਿਆਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਇਹ ਨਜਾਇਜ ਕਬਜੇ ਦੂਰ ਕਰਵਾਏ ਜਾ ਰਹੇ ਹਨ| ਉਹਨਾਂ ਦੱਸਿਆ ਕਿ ਨਾਜਾਇਜ਼ ਕਬਜੇ ਹਟਾਉਣ ਦੀ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ|
ਇੱਥੇ ਇਹ ਜਿਕਰਯੋਗ ਹੇ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਹੋਏ ਨਾਜਾਇਜ ਕਬਜਿਆਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਨਾ ਹੋਣ ਕਾਰਨ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|

Leave a Reply

Your email address will not be published. Required fields are marked *