ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਯਾਤਰਾ 26 ਨੂੰ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਵਾਇਸ ਆਫ ਇੰਡੀਆ ਸਮਾਜਿਕ ਸੰਸਥਾ ਵਲੋਂ ਨਾਗਰਿਕਤਾ ਸੰਸ਼ੋਧਨ ਐਕਟ ਦੇ ਸਮਰਥਨ ਵਿੱਚ  26 ਜਨਵਰੀ ਨੂੰ ਵਿਸ਼ਾਲ ਸਮਰਥਨ ਯਾਤਰਾ ਕੱਢੀ ਜਾਵੇਗੀ| ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਵਾਇਸ ਆਫ ਇੰਡਿਆ ਮੁਹਾਲੀ ਦੇ ਜਿਲ੍ਹਾ ਕਨਵੀਨਰ ਵਿਸ਼ਾਲ ਗਰਗ ਨੇ ਦੱਸਿਆ ਕਿ ਪਿੱਛਲੇ 15 ਦਿਨਾਂ ਦੌਰਾਨ ਜੀਰਕਪੁਰ, ਡੇਰਾਬੱਸੀ, ਬਨੂੜ ਅਤੇ ਖਰੜ ਵਿੱਚ ਇਸ ਕਾਨੂੰਨ ਦੇ ਸਮਰਥਨ ਵਿੱਚ ਯਾਤਰਾਵਾਂ ਹੋ ਚੁੱਕੀਆਂ ਹਨ ਅਤੇ ਹੁਣ ਮੁਹਾਲੀ ਵਿੱਚ ਵੀ ਇੱਕ ਵਿਸ਼ਾਲ ਸਮਰਥਨ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਇਹ ਯਾਤਰਾ  ਫੇਜ਼ 8 ਦੇ ਦੁਸ਼ਹਿਰਾ ਗਰਾਊਂਡ ਤੋਂ ਸ਼ੁਰੂ ਹੋ ਕੇ ਫੇਜ਼ 5 ਮੁਹਾਲੀ ਤੱਕ ਜਾਵੇਗੀ| ਇਸ ਮੌਕੇ ਰਾਜੀਵ ਸ਼ਰਮਾ ਅਤੇ ਵਿਜੇਤਾ ਮਹਾਜਨ ਵੀ ਹਾਜਿਰ ਸਨ|

Leave a Reply

Your email address will not be published. Required fields are marked *