ਪਿੰਡ ਲਖਨੌਰ ਦੀ ਪੰਚਾਇਤ ਵੱਲੋਂ ਸੋਲਰ ਲਾਈਟਾਂ ਦਾ ਉਦਘਾਟਨ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਲਖਨੌਰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਸੋਲਰ ਲਾਈਟਾਂ ਦਾ ਉਦਘਾਟਨ ਕੀਤਾ ਗਿਆ| ਇਹ ਲਾਈਟਾਂ ਪੰਚਾਇਤ ਵੱਲੋਂ ਪੰਚਾJਤੀ ਫੰਡ ਵਿਚੋਂ ਲਗਵਾਈਆਂ ਗਈਆਂ ਹਨ|
ਇਸ ਮੌਕੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਲਾਈਟਾਂ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਇਸ ਨਾਲ ਬਿਜਲੀ ਦੇ ਵਾਧੂ ਖਰਚੇ ਤੋਂ ਲੋਕਾਂ ਨੂੰ ਰਾਹਤ ਮਿਲੇਗੀ|   ਇਸ ਮੌਕੇ ਗੁਰਮੁੱਖ ਸਿੰਘ ਨੰਬਰਦਾਰ, ਦਿਲਬਾਗ ਸਿੰਘ ਪੰਚ, ਅਮਰਜੀਤ ਸਿੰਘ (ਗਿਆਨੀ) ਪੰਚ, ਅਮਨਦੀਪ ਸਿੰਘ ਪੰਚ, ਕੁਲਦੀਪ ਕੌਰ ਪੰਚ, ਰਵਿੰਦਰ ਕੌਰ ਪੰਚ, ਪ੍ਰਭਜੋਤ ਕੌਰ ਪੰਚ, ਇੱਕਬਾਲ ਸਿੰਘ, ਮਨਜੀਤ ਅਤੇ  ਦਰਸ਼ਨ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *