ਪ੍ਰਯਾਗਰਾਜ ਵਿੱਚ ‘ਮਾਘ ਦੀ ਮੱਸਿਆ’ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਆਸਥਾ ਦੀ ਡੁੱਬਕੀ

ਪ੍ਰਯਾਗਰਾਜ, 24 ਜਨਵਰੀ (ਸ.ਬ.) ਆਸਥਾ ਅਤੇ ਵਿਸ਼ਵਾਸ ਦੇ ਸੰਗਮ ਵਿੱਚ ਤੀਰਥਰਾਜ ਪ੍ਰਯਾਗ ਦੇ ਮਾਘ ਮੇਲਾ ਦੇ ਤੀਜੇ ਦਿਨ ਸਭ ਤੋਂ ਵੱਡੇ ਇਸ਼ਨਾਨ ‘ਮਾਘ ਦੀ ਮੱਸਿਆ’ ਤੇ ਅੱਜ ਸਵੇਰੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਸਥਾ ਦੀ ਡੁੱਬਕੀ ਲਾਈ| ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਤਕ ਕਰੀਬ 40 ਲੱਖ ਸ਼ਰਧਾਲੂਆਂ ਨੇ ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੀ ਤ੍ਰਿਵੇਣੀ ਵਿੱਚ ਆਸਥਾ ਦੀ ਡੁੱਬਕੀ ਲਾਈ| ਸੰਗਮ ਕਿਨਾਰੇ ਤੜਕੇ 4 ਵਜੇ ਤੋਂ ਹੀ ਔਰਤਾਂ, ਪੁਰਸ਼, ਬੱਚੇ ਅਤੇ ਦਿਵਯਾਂਗ ਨੇ ਗੰਗਾ ਵਿੱਚ ਜੈ ਸ਼੍ਰੀ ਰਾਮ, ਜੈ ਮਾਂ ਗੰਗੇ ਦਾ ਉੱਚਾਰਨ ਨਾਲ ਡੁੱਬਕੀ ਲਾਉਣੀ ਸ਼ੁਰੂ ਕੀਤੀ| ਸੀਤ ਲਹਿਰ ਵਿਚ ਵੀ ਸ਼ਰਧਾਲੂਆਂ ਦੀ ਆਸਥਾ ਘੱਟ ਨਹੀਂ ਹੋਈ| ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ| ਪੁਲਸ, ਆਰ. ਏ. ਐਫ. ਅਤੇ ਡਰੋਨ ਦੀ ਨਿਗਰਾਨੀ ਵਿੱਚ ਪੂਰਾ ਮੇਲਾ ਖੇਤਰ ਹੈ| ਚੱਪੇ-ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ|
ਆਸਥਾ ਦੀ ਡੁੱਬਕੀ ਲਾਉਣ ਵਾਲੇ ਸ਼ਰਧਾਲੂਆਂ ਵਿੱਚ ਸਿਰਫ ਭਾਰਤੀ ਹੀ ਨਹੀਂ ਸਗੋਂ ਕੁਝ ਵਿਦੇਸ਼ੀਆਂ ਨੂੰ ਵੀ ਸੰਗਮ ਤੇ ਅਧਿਆਤਮ ਆਨੰਦ ਲੈਂਦੇ ਦੇਖਿਆ ਗਿਆ ਹੈ| ਸਿਰ ਤੇ ਗਠੜੀ ਦਾ ਬੋਝ ਚੁੱਕੀ ਦੀਨ-ਦੁਨੀਆ ਤੋਂ ਬੇਪਰਵਾਹ ਸ਼ਰਧਾਲੂਆਂ ਦਾ ਟੀਚਾ ਆਸਥਾ ਦੀ ਡੁੱਬਕੀ ਲਾ ਕੇ ਪੁੰਨ ਪ੍ਰਾਪਤ ਕਰਨਾ ਹੈ| ਸ਼ਰਧਾਲੂਆਂ ਦੀ ਵੱਡੀ ਭੀੜ ਤ੍ਰਿਵੇਣੀ ਵਿੱਚ ਡੁੱਬਕੀ ਲਾਉਣ ਲਈ 5 ਤੋਂ 7 ਕਿਲੋਮੀਟਰ ਦੀ ਦੂਰੀ ਪੈਦਲ ਸੰਗਮ ਪਹੁੰਚ ਰਿਹਾ ਹੈ| ਮੇਲੇ ਵਿੱਚ ਬਣੇ ਕੈਂਪਾਂ ਤੋਂ ਲੈ ਕੇ ਸੰਗਮ ਤਕ ਹਰ ਪਾਸੇ ਸ਼ਰਧਾਲੂਆਂ ਦਾ ਤਾਂਤਾ ਨਜ਼ਰ ਆ ਰਿਹਾ ਹੈ| ਮਾਘ ਮਹੀਨੇ ਵਿਚ ਕਈ ਤੀਰਥਾਂ ਦਾ ਸਮਾਗਮ ਹੁੰਦਾ ਹੈ, ਉੱਥੇ ਹੀ ਪੁਰਾਣਾ ਵਿੱਚ ਕਿਹਾ ਗਿਆ ਹੈ ਕਿ ਜਪ, ਤਪ ਅਤੇ ਦਾਨ ਨਾਲ ਭਗਵਾਨ ਵਿਸ਼ਨੂੰ ਓਨੇ ਖੁਸ਼ ਨਹੀਂ ਹੁੰਦੇ, ਜਿੰਨੇ ਉਹ ਮਾਘ ਮਹੀਨੇ ਵਿਚ ਇਸ਼ਨਾਨ ਕਰਨ ਤੋਂ ਹੁੰਦੇ ਹਨ| ਇਹ ਹੀ ਕਾਰਨ ਹੈ ਕਿ ਪ੍ਰਾਚੀਨ ਗ੍ਰੰਥਾਂ ਵਿੱਚ ਨਾਰਾਇਣ ਨੂੰ ਪਾਉਣ ਦਾ ਰਾਹ ਮਾਘ ਮਹੀਨੇ ਇਸ਼ਨਾਨ ਨੂੰ ਦੱਸਿਆ ਗਿਆ ਹੈ|

Leave a Reply

Your email address will not be published. Required fields are marked *