ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਸਾਈਕਲ ਯਾਤਰਾ ਕਰ ਰਹੇ ਤਜਿੰਦਰ ਸਿੰਘ ਦਾ ਸਨਮਾਨ ਕੀਤਾ

ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.) ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੀਤੇ ਦਿਨ ਮਾਨਸਾ ਤੋਂ 4000 ਕਿ.ਮੀ. ਲੰਬੀ ਸਾਈਕਲ ਯਾਤਰਾ ਤੇ ਨਿਕਲੇ ਤਜਿੰਦਰ ਸਿੰਘ ਮਾਨਸਾ ਦਾ ਅੱਜ ਮੁਹਾਲੀ ਪਹੁੰਚਣ ਤੇ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ੍ਰੀ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਵਿੱਚ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ| ਸ੍ਰੀ ਤਜਿੰਦਰ ਸਿੰਘ ਨੇ ਬੀਤੇ ਕੱਲ ਮਾਨਸਾ ਤੋਂ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਅਤੇ 13 ਨਵੰਬਰ ਤੱਕ ਉਹ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਗੇ|
ਸ੍ਰੀ ਪਾਰਸ ਨੇ ਕਿਹਾ ਕਿ ਸ੍ਰੀ ਤਜਿੰਦਰ ਸਿੰਘ ਪਿਛਲੇ ਸਾਲ ਵੀ ਪੰਜਾਬ, ਹਰਿਆਣਾ ਅਤੇ ਦਿੱਲੀ ਦੀ 3400 ਕਿ.ਮੀ. ਦੀ ਯਾਤਰਾ ਕਰ ਚੁੱਕੇ ਹਨ ਜਿਸ ਦੌਰਾਨ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਪਰਚੇ ਵੀ ਵੰਡਦੇ ਹਨ ਅਤੇ ਪੈਨ ਡਰਾਇਵ ਰਾਹੀ ਸਕੂਲਾਂ ਅਤੇ ਹੋਰਨਾਂ ਥਾਵਾਂ ਤੇ ਪੰਜਾਬੀ ਮਾਂ ਬੋਲੀ ਬਾਰੇ ਜਾਣਕਾਰੀ ਦੇ ਕੇ ਉਸਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹਨ|
ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਕਮਲਜੀਤ ਸਿੰਘ ਰੁਬੀ, ਪਰਮਜੀਤ ਸਿੰਘ ਕਾਹਲੋ, ਸਤਵੀਰ ਸਿੰਘ ਧਨੋਆ ਅਤੇ ਸੋਨੂੰ ਫੈਸ਼ਨ ਦੇ ਸ੍ਰ. ਸ਼ੇਰ ਸਿੰਘ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *