ਫੇਜ਼-9 ਦੇ ਨੇਚਰ ਪਾਰਕ ਵਿੱਚ ਪਲਾਸਟਿਕ ਦੇ ਕੂੜੇ ਦੀ ਸਫਾਈ ਕੀਤੀ

ਐਸ.ਏ.ਐਸ ਨਗਰ,12 ਸਤੰਬਰ (ਸ.ਬ.)  ਸਥਾਨਕ ਫੇਜ਼-9 ਦੇ ਨੇਚਰ ਪਾਰਕ ਵਿੱਚ ਸੀਨੀਅਰ ਸਿਟੀਜਨਾਂ ਨੇ ਇਕੱਠੇ ਹੋ  ਪਾਰਕ ਦੀ ਸਾਫ-ਸਫਾਈ ਕੀਤੀ ਜਿਸ ਦੌਰਾਨ ਪਾਰਕ ਨੂੰ ਪਲਾਸਟਿਕ ਦੇ ਕੂੜੇ ਤੋਂ ਮੁਕਤ ਕਰਨ ਲਈ ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਿਫਾਫੇ ਅਤੇ ਹੋਰ ਸਾਮਾਨ ਚੁੱਕ ਕੇ ਕੂੜੇਦਾਨ ਵਿੱਚ ਪਾਏ ਤਾਂ ਕਿ ਪਾਰਕ ਦੀ ਸਾਫ-ਸਫਾਈ ਕਾਇਮ   ਰਹੇ| 
ਸਥਾਨਕ ਵਸਨੀਕ ਕਰਨਲ ਟੀ.ਬੀ.ਐਸ. ਬੇਦੀ ਨੇ ਦੱਸਿਆ ਕਿ ਪਲਾਸਟਿਕ ਦੇ ਖਾਲੀ ਲਿਫਾਫੇ,            ਇਸਤੇਮਾਲ ਹੋਈਆਂ ਪਲੇਟਾਂ ਆਦਿ ਚੁੱਕਣ ਲਈ ਉਹਨਾਂ ਨੇ ਇਕ ਜੁਗਾੜ ਬਣਾਇਆ ਹੈ ਜਿਸ ਵਿੱਚ ਇਕ ਲੋਹੇ ਦੀ ਪਾਈਪ ਵੈਲਡ ਕਰਕੇ ਉਹਦੇ ਅੱਗੇ ਨੌ ਇੰਚ ਦਾ ਤੇਜ਼ਧਾਰ ਦਾ ਸਰਿਆ ਵੈਲਡ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਪਲਾਸਟਿਕ ਦਾ ਲਿਫਾਫਾ ਆਸਾਨੀ ਨਾਲ ਚੁੱਕ ਕੇ ਸਿੱਧਾ ਕੂੜੇਦਾਨ ਵਿੱਚ ਸੁੱਟ ਸਕੇ| ਇਹ ਪਲਾਸਟਿਕ ਦਾ ਕੂੜਾ ਚੁੱਕਣ ਲਈ ਬਹੁਤ ਸਫਲ ਯੰਤਰ ਹੈ|
ਉਹਨਾਂ ਨਗਰ ਨਿਗਮ ਤੋਂ ਮੰਗ  ਕੀਤੀ ਕਿ ਪਾਰਕ ਦੀ ਲਗਾਤਾਰ ਦੇਖ-ਭਾਲ ਕੀਤੀ ਜਾਵੇ ਤਾਂ ਕਿ ਪਾਰਕ ਦਾ ਵਾਤਾਵਰਣ ਸਵੱਛ ਰਹਿ ਸਕੇ| ਇਸ ਤੋਂ ਇਲਾਵਾ ਇਸ ਪਾਰਕ ਦੇ ਪਿੱਛਲੇ ਪਾਸੇ ਪਾਰਕ ਦੀ ਬਾਊਡਰੀ ਜੋ ਕਿ ਨਾਲੇ ਨਾਲ ਲੱਗਦੀ ਹੈ, ਉਥੇ ਲੋਹੇ ਦੀ ਗਰਿੱਲ ਲਗਾਈ ਜਾਵੇ ਤਾਂ ਕਿ ਆਵਾਰਾ ਪਸ਼ੂ ਅੰਦਰ ਆ ਕੇ ਗੋਬਰ ਆਦਿ ਗੰਦਗੀ ਨਾ ਫੈਲਾ ਸਕਣ|  
ਇਸ ਮੌਕੇ ਡਾ. ਹਰੀਸ਼ ਪੂਰੀ, ਕੇ. ਜੇ.ਐਸ.ਬਰਾੜ, ਸ੍ਰੀ ਬੇਵਲੀ, ਸ੍ਰੀ ਗੁਲਸ਼ਨ ਵੀਰ, ਸ੍ਰੀ ਟੀ.ਆਰ.ਬਾਂਕਾ, ਸ੍ਰੀ.ਬੀ.ਐਸ. ਭਾਟੀਆ ਆਈ. ਜੀ ਹਾਜਿਰ ਸਨ|  

Leave a Reply

Your email address will not be published. Required fields are marked *