ਬਲੌਂਗੀ ਪੁਲੀਸ ਨੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਜਾਂਚ ਅਭਿਆਨ ਚਲਾਇਆ

ਬਲੌਂਗੀ, 24 ਜਨਵਰੀ (ਪਵਨ ਰਾਵਤ) ਗਣਤੰਤਰ ਦਿਵਸ ਮੌਕੇ ਸੁੱਰਖਿਆ ਦੇ ਮੱਦੇਨਜਰ ਥਾਣਾ ਬਲੌਂਗੀ ਦੀ ਪੁਲੀਸ ਵੱਲੋਂ ਮੁੱਖ ਥਾਣਾ ਅਫਸਰ ਅਮਰਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਹੋਟਲਾਂ, ਪੀ.ਜੀ ਕੇਂਦਰਾਂ, ਅਤੇ ਵੀ.ਆਰ ਪੰਜਾਬ ਮਾਲ ਵਿੱਚ ਜਾਂਚ ਅਭਿਆਨ ਚਲਾਇਆ ਗਿਆ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੌਂਗੀ ਦੇ ਮੁੱਖ ਥਾਣਾ ਅਫਸਰ ਅਮਰਦੀਪ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਸ਼ਹਿਰ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਵੀ ਆਰ ਪੰਜਾਬ ਮਾਲ ਵਿੱਚ ਚੈਕਿੰਗ ਕੀਤੀ ਗਈ ਹੈ ਅਤੇ ਇੱਥੋਂ ਦੇ  ਸਕਿਓਰਿਟੀ ਗਾਰਡਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਸ਼ਾਪਿੰਗ ਮਾਲ ਵਿੱਚ ਆ ਰਹੀਆਂ ਗੱਡੀਆਂ ਅਤੇ ਵਿਅਕਤੀਆਂ ਦੀ ਚੰਗੀ ਤਰ੍ਹਾਂ ਚੈਕਿੰਗ ਕਰਨ ਉਪਰੰਤ ਹੀ ਉਨ੍ਹਾਂ ਨੂੰ ਮਾਲ ਵਿੱਚ ਦਾਖਲ ਹੋਣ ਦੇਣ ਅਤੇ ਸ਼ੱਕੀ ਵਿਅਕਤੀਆਂ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ            ਜਾਵੇ|
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਲੌਂਗੀ ਪੁਲੀਸ ਵੱਲੋਂ ਬਲੌਂਗੀ ਥਾਣੇ ਦੇ ਅਧੀਨ ਆਉਂਦੇ ਮੈਰਿਜ ਪੈਲੇਸਾਂ, ਹੋਟਲਾਂ, ਪੀ.ਜੀ.               ਕੇਂਦਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਹੋਟਲ ਅਤੇ ਪੀ.ਜੀ. ਮਾਲਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਦੂਜੇ ਰਾਜ ਦਾ ਵਿਅਕਤੀ ਆ ਕੇ ਉੱਥੇ ਕਮਰਾ ਮੰਗਦਾ ਹੈ ਤਾਂ ਉਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ|

Leave a Reply

Your email address will not be published. Required fields are marked *