ਬਹਾਮਾਸ ਵਿੱਚ ਤੂਫਾਨ ਕਾਰਨ 2,500 ਵਿਅਕਤੀ ਲਾਪਤਾ

ਫਰੀਲੈਂਡ, 12 ਸਤੰਬਰ (ਸ.ਬ.) ਕੈਰੇਬੀਆਈ ਦੇਸ਼ ਬਹਾਮਾਸ ਵਿੱਚ ਬੀਤੇ ਦਿਨੀਂ ਆਏ ਤੂਫਾਨ ਨੇ ਜਨ-ਜੀਵਨ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ| ਇਸ ਕਾਰਨ ਹੁਣ ਤਕ ਬਹੁਤ ਸਾਰੇ ਲੋਕ ਲਾਪਤਾ ਹਨ| ਸਰਕਾਰੀ ਰਿਪੋਰਟ ਮੁਤਾਬਕ ਕੁੱਲ 2,500 ਵਿਅਕਤੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ| ਬੁੱਧਵਾਰ ਨੂੰ ਜਾਰੀ ਹੋਈ ਰਿਪੋਰਟ ਵਿੱਚ ਕਿਹਾ ਗਿਆ ਕਿ ਉਹ ਇਕ ਵਾਰ ਫਿਰ ਜਾਂਚ ਕਰ ਰਹੇ ਹਨ ਕਿ ਲਾਪਤਾ ਲੋਕ ਕਿਸੇ ਸੁਰੱਖਿਆ ਸੈਂਟਰ ਜਾਂ ਸ਼ੈਲਟਰ ਹੋਮ ਵਿੱਚ ਤਾਂ ਨਹੀਂ ਹਨ|  
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ|  50 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਗ੍ਰਾਂਡ ਬਹਾਮਾ ਅਤੇ ਅਬੈਕੋ ਟਾਪੂ ਵਿੱਚ ਅਜੇ ਵੀ ਬਚਾਅ ਕਾਰਜ ਜਾਰੀ ਹੈ| ਇਹ ਵੀ ਕਿਹਾ ਜਾ ਰਿਹਾ ਹੈ ਕਿ ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ| 76,000 ਲੋਕ ਬੇਘਰ ਹੋ ਗਏ ਹਨ|
ਗ੍ਰੈਂਡ ਬਹਾਮਾ ਵਿੱਚ ਅਜੇ ਵੀ ਕਈ ਘਰ ਬਿਨਾਂ ਬੱਤੀ ਦੇ ਗੁਜ਼ਾਰਾ ਕਰ ਰਹੇ ਹਨ| ਹੁਣ ਮੁੜ ਇਸ ਖੇਤਰ ਵਿੱਚ ਗਰਮੀ ਵਧ ਗਈ ਹੈ ਤੇ ਬਿਨਾਂ ਬੱਤੀ ਦੇ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ| ਇੱਥੇ ਜੋ ਨੁਕਸਾਨ ਹੋਇਆ ਹੈ, ਉਸ ਨੂੰ ਭਰਨਾ ਬਹੁਤ ਮੁਸ਼ਕਲ ਹੈ|

Leave a Reply

Your email address will not be published. Required fields are marked *