ਬ੍ਰਹਮਾਕੁਮਾਰੀ ਸੰਸਥਾ ਵਲੋਂ ਅਧਿਆਤਮਿਕ ਉਪਚਾਰ ਮੈਡੀਟੇਸ਼ਨ ਰੀਟਰੀਟ 15 ਨੂੰ

ਐਸ.ਏ.ਐਸ ਨਗਰ, 12 ਸਤੰਬਰ (ਸ.ਬ.)  ਬ੍ਰਹਮਾਕੁਮਾਰੀ ਸੰਸਥਾ ਵੱਲੋਂ ਸਥਾਨਕ ਫੇਜ਼ 7 ਵਿੱਚ ਸਥਿਤ ਸੁੱਖ ਸ਼ਾਂਤੀ ਭਵਨ ਵਿਖੇ ਖੁਸ਼ੀ ਤੇ ਸਿਹਤ ਲਈ ਅਧਿਆਤਮਿਕ ਉਪਚਾਰ ਦੀ ਮੈਡੀਟੇਸ਼ਨ ਰੀਟਰੀਟ 15 ਸਤੰਬਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਆਯੋਜਨ ਕੀਤੀ ਜਾਵੇਗੀ|
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮੈਡੀਟੇਸ਼ਨ ਰੀਟਰੀਟ ਵਿੱਚ 16 ਸਾਲਾਂ ਤੋਂ ਵੱਧ ਉਮਰ ਦੇ 100 ਵਿਅਕਤੀ ਭਾਗ ਲੈ ਸਕਣਗੇ| ਰੀਟਰੀਟ ਵਿੱਚ ਮਾਨਸਿਕ ਸ਼ਾਂਤੀ ਦੀ ਅਨੁਭੂਤੀ, ਅੰਦਰੂਨੀ ਸ਼ਕਤੀਆ ਦਾ ਵਿਕਾਸ,  ਸਕਾਰਾਤਮਕ ਅਤੇ ਸਦਭਾਵਨਾ ਪੂਰਨ ਵਿਵਹਾਰ ਦੀ ਜੁਗਤਾਂ ਸਿਖਾਈਆਂ ਜਾਣਗੀਆਂ ਜਿਸ ਨਾਲ ਉਨ੍ਹਾਂ ਦੇ ਜੀਵਨ ਵਿਚ ਖੁਸ਼ੀ ਅਤੇ ਤੰਦਰੁਸਤੀ ਨੂੰ ਵਧਾਇਆ ਜਾ ਸਕੇ|

Leave a Reply

Your email address will not be published. Required fields are marked *