ਭਾਰੀ ਬਾਰਿਸ਼ ਕਾਰਨ ਗੁਜਰਾਤ ਵਿੱਚ ਜਨਜੀਵਨ ਪ੍ਰਭਾਵਿਤ, ਮੱਧ ਪ੍ਰਦੇਸ਼ ਦੇ 35 ਜ਼ਿਲਿਆਂ ਵਿੱਚ ਹਾਈ ਅਲਰਟ

ਭੋਪਾਲ, 12 ਸਤੰਬਰ (ਸ.ਬ.)  ਤੇਜ਼ ਬਾਰਿਸ਼ ਕਾਰਨ ਨਰਮਦਾ ਨਦੀ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਕਾਰਨ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ| ਮਿਲੀ ਜਾਣਕਾਰੀ ਮੁਤਾਬਕ ਮੱਧ      ਪ੍ਰਦੇਸ਼ ਦੇ 35 ਜ਼ਿਲਿਆਂ ਵਿੱਚ ਇੱਕ ਵਾਰ ਫਿਰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ| ਇਸ ਤੋਂ ਇਲਾਵਾ ਗੁਜਰਾਤ ਦੇ ਭਰੂਚ ਜ਼ਿਲੇ ਵਿੱਚ ਤੇਜ਼ ਬਾਰਿਸ਼ ਨਾਲ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ| ਇੱਥੇ ਗਲੀਆਂ ਵਿੱਚ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ|
ਗੁਜਰਾਤ ਦੇ ਭਰੂਚ ਜ਼ਿਲੇ ਦੇ ਕੁਲੈਕਟਰ ਐਮ. ਜੀ. ਮੋਡੀਆ ਨੇ ਦੱਸਿਆ ਹੈ, ”23 ਪਿੰਡਾਂ ਵਿੱਚ ਲਗਭਗ 4,000 ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਜਾ ਚੁੱਕਾ ਹੈ| ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜ ਦਿੱਤਾ ਗਿਆ ਹੈ| ਨਰਮਦਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕੀ ਹੈ| 2 ਐੱਨ. ਡੀ. ਆਰ. ਐਫ ਅਤੇ ਇੱਕ ਐਸ. ਡੀ. ਆਰ. ਐਫ ਟੀਮ ਨੂੰ ਭਰੂਚ ਵਿੱਚ ਤਾਇਨਾਤ ਕੀਤਾ ਗਿਆ ਹੈ|”
ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਬੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਨਾਲ ਇਸ ਦਾ ਪੱਧਰ ਵੱਧ ਕੇ 31 ਫੁੱਟ ਤੱਕ ਪਹੁੰਚ ਗਿਆ ਹੈ| ਭਰੂਚ ਦੇ ਕੁਲੈਕਟਰ ਐਮ. ਡੀ. ਮੋਡੀਆ ਨੇ ਕਿਹਾ ਕਿ ਅੰਕਸਲੇਸ਼ਵਰ ਨੂੰ ਭਰੂਚ ਨਾਲ ਜੋੜਨ ਵਾਲੇ ਗੋਲਡਨ ਬ੍ਰਿਜ ਤੇ ਨਦੀ ਖਤਰੇ ਦੇ ਨਿਸ਼ਾਨ 28 ਫੁੱਟ ਤੋਂ 3 ਫੁੱਟ ਉੱਪਰ ਪਹੁੰਚ ਚੁੱਕੀ ਹੈ| ਉਨ੍ਹਾਂ ਨੇ ਦੱਸਿਆ ਹੈ, ”ਨਰਮਦਾ ਜ਼ਿਲੇ ਦੇ ਕੇਵੜਿਆ ਵਿੱਚ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਨਦੀ ਦਾ ਪੱਧਰ ਵੱਧਿਆ ਹੈ|”
ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਦੇ ਚੀਫ ਇੰਜੀਨੀਅਰ         ਪੀ. ਵੀ. ਵਿਆਸ ਨੇ ਕਿਹਾ ਹੈ ਕਿ ਸਰੋਵਰ ਵਿੱਚ 8.5 ਲੱਖ ਕਿਊਸਿਕ ਪਾਣੀ ਦਾ ਵਹਾਅ ਰਿਹਾ ਹੈ, ਜਿਸ ਵਿੱਚ 8 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ| ਵਿਆਸ ਨੇ ਦੱਸਿਆ,”ਪਾਣੀ ਦਾ ਪੱਧਰ 136.92 ਮੀਟਰ ਤੱਕ ਪਹੁੰਚ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਆਖੀਰ ਤੱਕ ਇਹ 138.68 ਮੀਟਰ ਦੇ ਪੱਧਰ ਤੱਕ ਪਹੁੰਚ ਜਾਵੇਗਾ| ਪਾਣੀ ਛੱਡਣ ਦੇ ਲਈ ਬੰਨ੍ਹ ਦੇ ਕੁੱਲ 30 ਫਲੱਡ ਗੇਟਾਂ ਵਿੱਚੋਂ 23 ਨੂੰ ਖੋਲ ਦਿੱਤਾ ਗਿਆ ਹੈ|” ਜਿਕਰਯੋਗ ਹੈ ਕਿ ਸੂਬਾ ਆਫਤ ਪ੍ਰਬੰਧਨ ਕੇਂਦਰ ਮੁਤਾਬਕ ਸੌਰਾਸ਼ਟਰ ਖੇਤਰ ਦੇ ਗਿਰ ਸੋਮਨਾਥ ਜ਼ਿਲੇ ਵਿੱਚ ਸੂਤਰਪਦਾ ਤਾਲੁਕਾ ਵਿੱਚ ਸਵੇਰੇ ਸਮਾਪਤ ਹੋਏ 24 ਘੰਟਿਆ ਦੌਰਾਨ ਸਭ ਤੋਂ ਜ਼ਿਆਦਾ 200 ਮਿਮੀ. ਬਾਰਿਸ਼ ਹੋਈ| ਇਸ ਤੋਂ ਇਲਾਵਾ ਸੌਰਾਸ਼ਟਰ ਦੇ ਜੂਨਾਗੜ੍ਹ ਜ਼ਿਲੇ ਅਤੇ ਦੱਖਣੀ ਗੁਜਰਾਤ ਵਿੱਚ ਸੂਰਤ, ਨਵਸਾਰੀ ਅਤੇ ਵਲਸਾੜ ਜ਼ਿਲਿਆਂ ਵਿੱਚ ਵੀ ਭਾਰੀ ਬਾਰਿਸ਼ ਹੋਈ| ਦੂਜੇ ਪਾਸੇ ਭੋਪਾਲ ਵਿੱਚ ਭਾਰੀ ਬਾਰਿਸ਼ ਕਾਰਨ ਭਾਰੀ ਤਬਾਹੀ ਮਚਾਈ ਹੈ| 11 ਸਤੰਬਰ ਤੋਂ 26 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ| ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ| ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਸੂਬੇ ਦੇ 35 ਜ਼ਿਲਿਆਂ ਵਿੱਚ ਭਾਰੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ|

Leave a Reply

Your email address will not be published. Required fields are marked *