ਮਦਰਾਸ ਹਾਈ ਕੋਰਟ ਵਲੋਂ ਰਾਜੀਵ ਗਾਂਧੀ ਕਤਲਕਾਂਡ ਦੀ ਮੁਜਰਮ ਨਲਿਨੀ ਦੀ ਪੈਰੋਲ ਵਧਾਉਣ ਤੋਂ ਨਾਂਹ

ਚੇਨਈ, 12 ਸਤੰਬਰ (ਸ.ਬ.) ਮਦਰਾਸ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੀ ਦੋਸ਼ੀ ਨਲਿਨੀ ਸ਼੍ਰੀਹਰਨ ਂਨੂੰ ਦਿੱਤੀ ਗਈ ਪੈਰੋਲ ਦੀ ਮਿਆਦ ਨੂੰ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ| ਨਲਿਨੀ ਨੇ ਪੈਰੋਲ ਨੂੰ 15 ਅਕਤੂਬਰ ਤੱਕ ਵਧਾਏ ਜਾਣ ਦੀ ਅਪੀਲ ਕਰਦੇ ਹੋਏ ਅਰਜ਼ੀ ਦਿੱਤੀ ਸੀ| ਜ਼ਿਕਰਯੋਗ ਹੈ ਕਿ ਨਲਿਨੀ ਪੈਰੋਲ ਤੇ ਇਕ ਮਹੀਨੇ ਲਈ ਬਾਹਰ ਆਈ ਹੈ| ਉਸ ਨੇ ਬੇਟੀ ਦੇ ਵਿਆਹ ਲਈ ਪੈਰੋਲ ਦੀ ਪਟੀਸ਼ਨ ਦਿੱਤੀ ਸੀ, ਜਿਸ ਨੂੰ 5 ਜੁਲਾਈ ਨੂੰ ਮਦਰਾਸ ਹਾਈ ਕੋਰਟ ਨੇ ਸਵੀਕਾਰ ਕਰ ਲਿਆ| ਕੋਰਟ ਨੇ ਇਹ ਸ਼ਰਤ ਲਗਾਈ ਹੈ ਕਿ ਇਸ਼ ਦੌਰਾਨ ਉਹ ਵੇਲੋਰ ਵਿੱਚ ਹੀ ਰਹੇਗੀ ਅਤੇ ਮੀਡੀਆ ਤੇ ਕਿਸੇ ਨੇਤਾ ਨਾਲ ਗੱਲ ਨਹੀਂ ਕਰੇਗੀ|
ਨਲਿਨੀ ਦੀ ਬੇਟੀ ਲੰਡਨ ਵਿੱਚ ਰਹਿੰਦੀ ਹੈ| ਪੈਰੋਲ ਲਈ ਨਲਿਨੀ ਨੇ ਕਿਹਾ ਸੀ ਕਿ ਹਰ ਦੋਸ਼ੀ 2 ਸਾਲ ਦੀ ਜੇਲ ਦੀ ਸਜ਼ਾ ਤੋਂ ਬਾਅਦ ਇਕ ਮਹੀਨੇ ਦੀ ਸਾਧਾਰਨ ਛੁੱਟੀ ਦਾ ਹੱਕਦਾਰ ਹੁੰਦਾ ਹੈ ਪਰ ਉਸ ਨੇ ਪਿਛਲੇ 27 ਸਾਲਾਂ ਵਿੱਚ ਇਕ ਵਾਰ ਵੀ ਛੁੱਟੀ ਨਹੀਂ ਲਈ ਹੈ| ਕਾਫੀ ਲੰਬੇ ਸਮੇਂ ਤੋਂ ਜੇਲ ਵਿੱਚ ਕੈਦ ਨਲਿਨੀ ਰਾਜੀਵ ਗਾਂਧੀ ਕਤਲਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ| ਨਲਿਨੀ ਨੇ 6 ਮਹੀਨੇ ਦੀ ਪੈਰੋਲ ਨੂੰ ਖਾਰਜ ਵੀ ਕਰ ਚੁਕਿਆ ਹੈ| ਨਲਿਨੀ ਨੇ ਤਾਮਿਲਨਾਡੂ ਸਰਕਾਰ ਦੇ 2018 ਦੇ ਫੈਸਲੇ ਦੇ ਆਧਾਰ ਤੇ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ| ਉੱਥੇ ਹੀ ਹਾਈ ਕੋਰਟ ਨੇ ਨਲਿਨੀ ਦੀ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਉਹ ਰਾਜਪਾਲ ਨੂੰ ਕਾਰਵਾਈ ਕਰਨ ਦਾ ਨਿਰਦੇਸ਼ ਨਹੀਂ ਦੇ ਸਕਦਾ|

Leave a Reply

Your email address will not be published. Required fields are marked *