ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 122/5

ਵੇਲਿੰਗਟਨ, 21 ਫਰਵਰੀ (ਸ.ਬ.) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਖਤਮ ਐਲਾਨੀ ਗਈ| ਇਸ ਦੌਰਾਨ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ਤੇ 122 ਦੌੜ ਬਣਾ ਲਈਆਂ ਸਨ| ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ| ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ| ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਪ੍ਰਿਥਵੀ ਸ਼ਾਅ 16 ਦੌੜਾਂ ਦੇ ਨਿੱਜੀ ਸਕੋਰ ਤੇ ਸਾਊਥੀ ਵੱਲੋਂ ਬੋਲਡ ਹੋ ਗਏ| ਇਸ ਨਾਲ ਭਾਰਤ ਦਾ ਦੂਜਾ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ ਤੇ ਡਿੱਗਾ| ਚੇਤੇਸ਼ਵਰ ਪੁਜਾਰਾ 11 ਦੌੜਾਂ ਦੇ ਨਿੱਜੀ ਸਕੋਰ ਤੇ ਜੇਮੀਸਨ ਦੀ ਗੇਂਦ ਤੇ ਵਾਟਲਿੰਗ ਨੂੰ ਕੈਚ ਦੇ ਬੈਠੇ ਤੇ               ਪਵੇਲੀਅਨ ਪਰਤ ਗਏ| ਇਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਸਸਤੇ ਵਿੱਚ ਆਊਟ ਹੋ ਗਏ| ਵਿਰਾਟ ਸਿਰਫ 2 ਦੌੜਾਂ ਦੇ ਨਿੱਜੀ ਸਕੋਰ ਜੇਮਿਸਨ ਦੀ ਗੇਂਦ ਤੇ ਰਾਸ ਟੇਲਰ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ| ਮਯੰਕ ਅਗਰਵਾਲ ਵੀ ਕੁਝ ਖਾਸ ਨਾ ਕਰ ਸਕੇ ਅਤੇ 34 ਦੌੜਾਂ ਦੇ ਨਿੱਜੀ ਸਕੋਰ ਤੇ ਬੋਲਟ ਦੀ ਗੇਂਦ ਤੇ ਵਾਟਲਿੰਗ ਦਾ ਸ਼ਿਕਾਰ ਬਣੇ| ਇਸ ਤੋਂ ਬਾਅਦ ਹਨੁਮਾ ਵਿਹਾਰੀ 7 ਦੌੜਾਂ ਦੇ ਨਿੱਜੀ ਸਕੋਰ ਤੇ ਜੇਮੀਸਨ ਦੀ ਗੇਂਦ ਤੇ ਵਾਟਲਿੰਗ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ| ਪਹਿਲੇ ਦਿਨ ਦੀ ਖੇਡ ਖਤਮ ਹੋਣ ਵੇਲੇ ਕ੍ਰੀਜ਼ ਤੇ ਅਜਿੰਕਯ ਰਹਾਨੇ ਅਤੇ ਰਿਸ਼ਭ ਪੰਤ ਮੌਜੂਦ ਹਨ|

Leave a Reply

Your email address will not be published. Required fields are marked *