ਮੈਚ ਫਿਕਸਿੰਗ ਮਾਮਲੇ ਵਿੱਚ ਡਿਏਗੋ ਮਾਟੋਸ ਟੈਨਿਸ ਖਿਡਾਰੀ ਦੋਸ਼ੀ ਕਰਾਰ

ਬ੍ਰਾਜੀਲ, 10 ਸਤੰਬਰ (ਸ.ਬ.) ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਡਿਏਗੋ ਮਾਟੋਸ ਨੂੰ ਮੈਚ ਫਿਕਸਿੰਗ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਖੇਡਣ ਤੇ ਲਾਈਫਟਾਈਮ ਬੈਨ ਅਤੇ 125,000 ਡਾਲਰ (ਕਰੀਬ 90 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ| ਬ੍ਰਾਜ਼ੀਲ, ਸ਼੍ਰੀਲੰੰਕਾ, ਇਕਵਾਡੋਰ, ਪੁਰਤਗਾਲ ਅਤੇ ਸਪੇਨ ਵਿੱਚ ਖੇਡੇ ਗਏ ਆਈ. ਟੀ. ਐਫ ਲੈਵਲ ਦੇ ਟੂਰਨਾਮੈਂਟਸ ਦੇ 10 ਮੈਚਾਂ ਵਿੱਚ ਫਿਕਸਿੰਗ ਤੋਂ ਬਾਅਦ ਉਸ ਤੇ ਇਹ ਕਾਰਵਾਈ ਕੀਤੀ ਗਈ| ਇਸ 31 ਸਾਲ ਦਾ ਖਿਡਾਰੀ ਨੂੰ ਟੈਨਿਸ ਇੰਟੀਗ੍ਰਿਟੀ ਯੂਨਿਟ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਕਿਉਂਕਿ ਉਸਨੇ ਫੋਰੈਂਸਿਕ ਜਾਂਚ ਲਈ ਆਪਣਾ ਮੋਬਾਇਲ ਫੋਨ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਅਤੇ ਵਿੱਤੀ ਰਿਕਾਰਡ ਦੀ ਆਪੂਰਤੀ ਕਰਨ ਵਿੱਚ ਅਸਫਲ ਰਿਹਾ| ਮਾਟੋਸ ਨੂੰ ਇਕਵਾਡੋਰ ਵਿੱਚ ਜਿੱਤੀ ਗਈ 12,000 ਡਾਲਰ ਦੀ ਰਾਸ਼ੀ ਵੀ ਵਾਪਸ ਕਰਨ ਲਈ ਕਿਹਾ ਗਿਆ ਹੈ| ਜ਼ਿਕਰਯੋਗ ਹੈ ਕਿ ਵਰਤਮਾਨ ਵਿੱਚ ਡਬਲ ਵਿੱਚ 373ਵੇਂ ਨੰਬਰ ਤੇ ਕਾਇਮ ਮਾਟੋਸ ਤੇ ਦਸੰ 2018 ਵਿੱਚ ਬੈਨ ਲਗਾਇਆ ਗਿਆ ਸੀ| ਉਹ ਅਪ੍ਰੈਲ 2012 ਵਿੱਚ 580 ਨੰਬਰ ਦੇ ਨਾਲ ਸਭ ਤੋਂ ਜ਼ਿਆਦਾ ਸਿੰਗਲ ਰੈਂਕਿੰਗ ਤੇ ਰਿਹਾ ਸੀ|

Leave a Reply

Your email address will not be published. Required fields are marked *