ਰਣਜੀ ਟਰਾਫੀ ਸੈਮੀਫਾਈਨਲ ਲਈ ਕੇ. ਐਲ. ਰਾਹੁਲ ਕਰਨਾਟਕ ਦੀ ਟੀਮ ਵਿੱਚ ਸ਼ਾਮਿਲ

ਨਵੀਂ ਦਿੱਲੀ, 25 ਫਰਵਰੀ (ਸ.ਬ.) ਬਿਹਤਰੀਨ ਫਾਰਮ ਵਿੱਚ ਚਲ ਰਹੇ ਕੇ. ਐਲ. ਰਾਹੁਲ ਨੂੰ 29 ਫਰਵਰੀ ਤੋਂ ਈਡਨ ਗਾਰਡਨਸ ਸਟੇਡੀਅਮ ਵਿੱਚ ਬੰਗਾਲ ਖਿਲਾਫ ਖੇਡੇ ਜਾਣ ਵਾਲੇ ਰਣਜੀ ਟਰਾਫੀ ਸੈਮੀਫਾਈਨਲ ਲਈ ਕਰਨਾਟਕ ਦੀ ਟੀਮ ਵਿੱਚ ਚੁਣਿਆ ਗਿਆ ਹੈ | ਰਾਹੁਲ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦਾ ਹਿੱਸਾ ਹਨ ਅਤੇ ਹਾਲ ਹੀ ਵਿੱਚ ਨਿਊਜ਼ੀਲੈਂਡ ਦੌਰੇ ਤੋਂ ਪਰਤੇ ਹਨ| ਨਿਊਜ਼ੀਲੈਂਡ ਵਿੱਚ ਉਨ੍ਹਾਂ ਨੇ ਟੀ-20 ਅਤੇ ਵਨ-ਡੇ ਸੀਰੀਜ਼ ਵਿੱਚ ਬੱਲੇ ਨਾਲ ਦਮਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਵਿਕਟਕੀਪਰ ਦੀ ਜ਼ਿੰਮੇਵਾਰੀ ਵੀ ਚੰਗੀ ਤਰ੍ਹਾਂ ਨਿਭਾਈ ਸੀ|
ਕਰਨਾਟਕ ਨੇ ਜੰਮੂ-ਕਸ਼ਮੀਰ ਨੂੰ ਕੁਆਰਟਰ ਫਾਈਨਲ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ| ਰਾਹੁਲ ਨੂੰ ਇਸ ਮੈਚ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ| 
ਨਿਊਜ਼ੀਲੈਂਡ ਦੌਰੇ ਤੋਂ ਹੀ ਪਰਤੇ ਮਨੀਸ਼ ਪਾਂਡੇ ਕੁਆਰਟਰ ਫਾਈਨਲ ਵਿੱਚ ਖੇਡੇ ਸਨ| ਪਹਿਲੇ ਸੈਮੀਫਾਈਨਲ ਵਿੱਚ ਪਿਛਲੇ ਸਾਲ ਦੀ ਉਪ-ਜੇਤੂ ਸੌਰਾਸ਼ਟਰ ਦਾ ਸਾਹਮਣਾ ਗੁਜਰਾਤ ਨਾਲ ਰਾਜਕੋਟ ਵਿੱਚ ਹੋਵੇਗਾ| ਦੂਜੇ ਪਾਸੇ ਕਰਨਾਟਕ ਦੀ ਟੀਮ ਬੰਗਾਲ ਤੋਂ ਦੂਜੇ ਸੈਮੀਫਾਈਨਲ ਵਿੱਚ ਭਿਡੇਗੀ| ਦੋਵੇਂ ਮੁਕਾਬਲੇ 29 ਫਰਵਰੀ ਤੋਂ ਸ਼ੁਰੂ ਹੋਣਗੇ|

Leave a Reply

Your email address will not be published. Required fields are marked *