ਰਾਬ ਕਾਸੇਲ ਬਣੇ ਰਾਜਸਥਾਨ ਰਾਇਲਸ ਦੇ ਕੋਚ

ਮੁੰਬਈ, 24 ਜਨਵਰੀ (ਸ.ਬ.) ਰਾਜਸਥਾਨ ਰਾਇਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਆਸਟਰੇਲੀਆ ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਰਾਬ ਕਾਸੇਲ ਨੂੰ ਆਪਣਾ ਨਵਾਂ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ| ਦੱਖਣੀ ਆਸਟਰੇਲੀਆ ਅਤੇ ਆਇਰਲੈਂਡ ਦੀ ਪੁਰਸ਼ ਕ੍ਰਿਕਟ ਟੀਮਾਂ ਦੇ ਨਾਲ ਆਪਣੀ ਪਿਛਲੀ ਕੋਚਿੰਗ ਭੂਮਿਕਾ ਵਿੱਚ ਕਾਸੇਲ ਨੇ ਚੰਗੇ ਤੇਜ਼ ਗੇਂਦਬਾਜ਼ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ|
ਰਾਇਲਸ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ, ”ਨਵੇਂ ਤੇਜ਼ ਗੇਂਦਬਾਜ਼ੀ ਕੋਚ ਦੇ ਰੂਪ ਵਿੱਚ ਕਾਸੇਲ ਦੇ ਟੀਮ ਨਾਲ ਜੁੜਨ ਦੀ ਸਾਨੂੰ ਖੁਸ਼ੀ ਹੈ| ਵਿਕਟੋਰੀਆ ਵਿੱਚ ਇਕੱਠਿਆਂ ਕੰਮ ਕਰਦੇ ਹੋਏ ਸਾਡੇ ਵਿਚਾਲੇ ਰਿਸ਼ਤੇ ਕਾਫੀ ਚੰਗੇ ਰਹੇ|” ਪਿਛਲੇ ਸਾਲ ਤੇਜ਼ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਸਟੀਫਨ ਜੋਂਸ ਫ੍ਰੈਂਚਾਈਜ਼ੀ ਨਾਲ ਜੁੜੇ ਰਹਿਣਗੇ ਪਰ ਹੁਣ ਆਫ ਸੈਸ਼ਨ ਦੇ ਦੌਰਾਨ ਡਿਵੈਲਪਮੈਂਟ ਕੋਚ ਦੀ ਭੂਮਿਕਾ ਨਿਭਾਉਣਗੇ| ਨਿਊਜ਼ੀਲੈਂਡ ਵਿੱਚ 2002 ਵਿੱਚ ਹੋਏ ਅੰਡਰ-19 ਵਰਲਡ ਕੱਪ ਵਿੱਚ ਕਾਸੇਲ ਨੇ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਸੀ|

Leave a Reply

Your email address will not be published. Required fields are marked *