ਸਰਕਾਰੀ ਕਾਲਜ ਮੁਹਾਲੀ ਦੇ ਬਾਇਓਟੈਕ ਵਿਭਾਗ ਵੱਲੋਂ ਲਗਾਈ ਦੋ ਰੋਜ਼ਾ ਵਰਕਸ਼ਾਪ ਸਮਾਪਤ

 ਐਸ.ਏ.ਐਸ ਨਗਰ, 9 ਨਵੰਬਰ (ਸ.ਬ.) ਸਥਾਨਕ ਫੇਜ਼ 6 ਦੇ ਸਰਕਾਰੀ ਕਾਲਜ ਵਿਖੇ ਇਸ਼ਰਸ਼ਿਆ ਜੀਨੌਮਿਕਸ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ  ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ  ਵੱਖ-ਵੱਖ ਸੈਂਪਲਾਂ ਤੋਂ ਡੀ.ਐਨ.ਏ  ਆਈਸੋਲੇਟ ਕੀਤਾ ਅਤੇ ਉਸ ਨੂੰ ਜੈਲ ਇਲੈਕਟ੍ਰੋਫੋਰੇਫਿਸ ਤਕਨੀਕ ਰਾਹੀ           ਦੇਖਿਆ ਗਿਆ| ਇਸ ਵਰਕਸ਼ਾਪ ਦੌਰਾਨ ਡੀ.ਐਨ.ਏ ਫਿੰਗਰ ਪਿੰ੍ਰਟਿਗ ਅਤੇ ਮੌਲੀਕਿਊਲਰ ਮਾਰਕਰ ਅਨਾਲੈਸਿਸ ਵਿਸ਼ੇ ਤੇ ਲੈਕਚਰ ਵੀ ਕਰਵਾਇਆ ਗਿਆ|
ਇਸ ਦੋ ਰੋਜ਼ਾ ਵਰਕਸ਼ਾਪ ਦੇ  ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਅਤੇ ਸੀ.ਈ.ਓ ਜੀ.ਸੀ.ਐਮ.ਸਿਪ ਸਰਕਾਰੀ ਕਾਲਜ ਮੁਹਾਲੀ ਸ੍ਰੀਮਤੀ ਕੋਮਲ ਬਰੋਕਾ ਅਤੇ ਵਰਕਸ਼ਾਪ ਦੇ ਕਨਵੀਨਰ ਡਾ. ਜੀ.ਐਸ.ਸੇਖੋ ਵੱਲੋਂ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ| 
ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਬਾਇਓਟੈਕ ਵਿਭਾਗ ਦੀ ਫੈਕਲਟੀ ਪ੍ਰੋ. ਜਸਕੀਰਤ ਕੌਰ, ਪ੍ਰੋ. ਅੰਕੁਸ਼ ਜੈਨ, ਪ੍ਰੋ. ਅੰਮ੍ਰਿਤ ਕੌਰ ਅਤੇ ਸ੍ਰੀਮਤੀ ਸੁਰਜੀਤ ਕੌਰ ਹਾਜਿਰ ਸਨ|

Leave a Reply

Your email address will not be published. Required fields are marked *