ਸਵੱਛ ਭਾਰਤ ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਸਥਾਨਕ ਫੇਜ਼ 3ਬੀ1 ਦੇ ਸਰਕਾਰੀ ਸਕੈਡੰਰੀ ਸਕੂਲ ਵਿੱਚ ਅੱਜ ਸਵੱਛ ਭਾਰਤ ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਭਾਗ ਲਿਆ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਗਿੰਨੀ ਦੁੱਗਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੇ ਹਰਬਲ ਗਾਰਡਨ ਦੀ ਸਫਾਈ ਕੀਤੀ ਗਈ ਅਤੇ ਪੌਦੇ ਲਗਾਏ ਗਏ| ਜਿਨ੍ਹਾਂ ਵਿੱਚ ਨਿੰਬੂ, ਤੁਲਸੀ, ਕੜੀਪੱਤਾ, ਜਾਮਣ, ਆਵਲਾ ਅਤੇ ਨਿੰਮ ਦੇ ਪੌਦੇ ਸ਼ਾਮਿਲ ਸਨ| ਇਸ ਦੌਰਾਨ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਸਰੀਰ ਦੀ ਵੀ ਸਫਾਈ ਰੱਖਣ ਲਈ ਪ੍ਰੇਰਨਾ ਦਿੱਤੀ ਗਈ|
ਇਸ ਮੌਕੇ ਸਕੂਲ ਦੇ ਅਧਿਆਪਕ ਗਗਨ ਸਿੰਘ, ਬਿੰਦੂ, ਮਿਤੇਸ਼, ਭੁਪਿੰਦਰ ਕੌਰ, ਕਿਰਨ ਬਾਲਾ, ਭੁਪਿੰਦਰ ਸਿੰਘ, ਸਤਿੰਦਰ ਸਿੰਘ, ਨੀਤਾ ਅਤੇ ਅਨੂ ਓਬਰਾਏ ਹਾਜਿਰ ਸਨ|

Leave a Reply

Your email address will not be published. Required fields are marked *