ਸਾਂਝ ਕੇਂਦਰਾਂ ਵਲੋਂ ਕਮਿਊਨਿਟੀ ਪੁਲਿਸਿੰਗ ਤਹਿਤ ਮੀਟਿੰਗਾਂ ਦਾ ਆਯੋਜਨ

ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.) ਸਾਂਝ ਕੇਂਦਰ ਫੇਜ਼ 8 ਵਲੋਂ ਥਾਣਾ ਫੇਜ਼ 8 ਦੇ ਇਚਾਰਜ ਅਤੇ ਸਾਂਝ ਕੇਂਦਰ ਦੇ ਚੇਅਰਮੈਨ ਸ਼ਿਵਦੀਪ ਸਿੰਘ ਬਰਾੜ ਅਤੇ ਏ.ਐਸ.ਆਈ ਸਰਬਜੀਤ ਸਿੰਘ, ਮਹਿਲਾ ਸਿਪਾਹੀ ਹਰਦੀਪ ਕੌਰ, ਸਿਪਾਹੀ ਜਸਪ੍ਰੀਤ ਸਿੰਘ ਵਲੋਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ| ਜਿਸ ਵਿੱਚ ਸਮਾਜ ਵਿੱਚ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਂਝ  ਕੇਂਦਰ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਨਸ਼ਿਆਂ ਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਜਾਗਰੁਕ ਕੀਤਾ ਗਿਆ| ਇਸ ਮੌਕੇ ਸਾਂਝ ਕੇਂਦਰ ਦੇ ਕਮੇਟੀ ਮੈਂਬਰ ਕੁਲਦੀਪ ਸਿੰਘ, ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਕਮਲਜੀਤ ਸਿੰਘ ਰੂਬੀ, ਮਹਿਲਾ ਮੰਡਲ ਦੇ ਪ੍ਰਧਾਨ ਡਿੰਪਲ ਸੱਭਰਵਾਲ, ਭਿੰਦਰਜੀਤ ਕੌਰ ਸਾਬਕਾ ਸਰਪੰਚ ਬਲੌਂਗੀ, ਰਣਜੀਤ ਕੌਰ,ਜਸਵੀਰ ਕੌਰ, ਹਿਮਾਨੀ ਕਪੂਰ, ਨੀਲਮ,ਨਿਤੂ ਲੀਗਲ ਐਡਵਾਈਜਰ ਅਤੇ ਸੰਜੀਤ ਭਾਰਤੀ ਹਾਜ਼ਿਰ ਸਨ|
ਇਸੇ ਦੌਰਾਨ ਸਾਂਝ ਕੇਂਦਰ ਫੇਜ਼-11 ਵਿਖੇ ਸਾਂਝ ਕੇਂਦਰ ਫੇਜ਼-11 ਦੇ ਇੰਸਪੈਕਟਰ ਕੁਲਵੀਰ ਸਿੰਘ, ਇੰਚਾਰਜ ਐਸ.ਆਈ ਨਰਿੰਦਰ ਸਿੰਘ, ਸਿਪਾਹੀ ਭਰਪੂਰ ਸਿੰਘ, ਮਹਿਲਾ ਸਿਪਾਹੀ ਅਨੁਰਾਧਾ ਵੱਲੋਂ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਸ਼ਕਤੀ ਐਪ (ਔਰਤਾਂ ਦੀ ਸੁਰੱਖਿਆ ਲਈ), ਟੂ ਨੌ ਯੂਅਰ ਪੁਲੀਸ ਐਪ ਅਤੇ ਨਸ਼ਿਆਂ ਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਜਾਗਰੁਕ ਕੀਤਾ ਗਿਆ|
ਇਸ ਮੌਕੇ ਸਾਂਝ ਕੇਂਦਰ ਦੇ ਕਮੇਟੀ ਮੈਂਬਰ ਕੁਲਦੀਪ ਸਿੰਘ, ਰਾਮਜੀਤ ਯਾਦਵ, ਹਰਭਜਨ ਸਿੰਘ, ਮੈਡਮ ਪਰਮਜੀਤ ਕੌਰ, ਅਨੀਤਾ ਥਾਪਾ, ਅਜੀਤ ਸਿੰਘ, ਸੁਖਦੇਵ ਸਿੰਘ ਵਾਲੀਆ, ਡਾ. ਗੁਰਜੀਤ ਸਿੰਘ, ਰਿਯਾਜਿਕ ਹੂਸੇਨ, ਪਾਸ਼ੀ ਹਾਜ਼ਿਰ ਸਨ|

Leave a Reply

Your email address will not be published. Required fields are marked *