ਸੋਹਾਣਾ ਦੇ ਕਬੱਡੀ ਕੱਪ ਵਿੱਚ ਰਾਇਲ ਕਿੰਗ ਯੂ. ਐਸ. ਏ. ਦੀ ਟੀਮ ਦੀ ਝੰਡੀ

ਐਸ.ਏ.ਐਸ ਨਗਰ, 9 ਨਵੰਬਰ (ਸ.ਬ.) ਬੈਦਵਾਣ ਸਪੋਰਟਸ ਕਲੱਬ (ਰਜਿ:) ਸੋਹਾਣਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 24ਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ| ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਅਤੇ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਹਿਯੋਗ ਨਾਲ ਕਰਵਾਏ ਇਸ ਖੇਡ ਮੇਲੇ ਕਬੱਡੀ ਆਲ ਓਪਨ ਵਿੱਚ ਰੋਆਇਲ ਕਿੰਗ ਯੂ. ਐਸ. ਏ. ਦੇ ਗੱਭਰੂਆਂ ਨੇ ਫਸਵੇਂ ਮੁਕਾਬਲੇ ਦੌਰਾਨ ਬਾਬਾ ਗਾਜੀ ਦਾਸ ਧਨੌਰੀ ਦੇ ਗੱਭਰੂਆਂ ਦੀਆਂ ਗੋਡਣੀਆਂ ਲਵਾ ਕੇ ਇਸ ਕਬੱਡੀ ਕੱਪ ਤੇ ਕਬਜਾ ਕੀਤਾ ਅਤੇ ਪਹਿਲਾ ਇਨਾਮ (ਇੱਕ ਲੱਖ ਰੁਪਏ) ਆਪਣੀ ਝੋਲੀ ਵਿੱਚ ਪੁਆਇਆ| ਇਸ ਦੌਰਾਨ ਬੈਸਟ ਰੇਡਰ ਬਾਗੀ ਤਰਨਜੀਤਪੁਰਾ ਅਤੇ ਬੈਸਟ ਜਾਫੀ ਫਰੀਦ ਸ਼ਕਰਪੁਰ ਨੂੰ ਮੁੱਰ੍ਹਾ ਨਸਲ ਦੀਆਂ ਝੋਟੀਆਂ ਨਾਲ ਸਨਮਾਨਿਤ ਕੀਤਾ ਗਿਆ| ਇਸ ਤੋਂ ਇਲਾਵਾ ਕਬੱਡੀ ਖਿਡਾਰੀ ਪੰਮਾ ਸੋਹਾਣਾ ਦਾ ਟਿੱਬੀ ਸਿੱਧੂ (ਰਕਬਾ) ਵੱਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ|
ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ ਅਤੇ ਮਹਿੰਦਰ ਸੋਹਾਣਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ| ਇਸ ਖੇਡ ਮੇਲੇ ਦੌਰਾਨ ਕਬੱਡੀ ਦੀਆਂ 8 ਚੋਟੀ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ| ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ, ਐਨ. ਕੇ. ਸ਼ਰਮਾ ਹਲਕਾ ਵਿਧਾਇਕ ਡੇਰਾ ਬਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਿਲ੍ਹਾ ਮੁਹਾਲੀ, ਸੁਭਾਸ਼ ਬੱਬਰ ਅਕਾਲੀ ਆਗੂ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਅਵਤਾਰ ਸਿੰਘ ਸੰਮਤੀ ਮੈਂਬਰ, ਗਿੰਦਾ ਬਾਕਰਪੁਰ, ਸਾਗਰ ਪੜੌਲ, ਕਾਲਾ ਇਟਲੀ, ਅਮਰੀਕ ਸਿੰਘ ਸੇਖਨ ਮਾਜਰਾ, ਅਵਤਾਰ ਸਿੰਘ ਸੰਮਤੀ ਮੈਂਬਰ, ਤੇਜੀ ਕੁੰਭੜਾ, ਊਧਮ ਸਿੰਘ ਮੌਲੀ ਬੈਦਵਾਨ, ਸੋਨੀ ਬੜੀ, ਗੀਤਕਾਰ ਜਿੰਦ ਸੋਹਾੜਾ, ਢਾਡੀ ਗੁਰਪ੍ਰੀਤ ਸਿੰਘ, ਜਥੇਦਾਰ ਮਾਨ ਸਿੰਘ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਅੱਛਰਾ ਸਿੰਘ ਮੌਲੀ ਵੈਦਵਾਨ, ਸੁਭਾਸ਼ ਸ਼ਰਮਾ ਸਬ ਇੰਸਪੈਕਟਰ ਹਰਿਆਣਾ ਪੁਲੀਸ, ਕੁਲਵੰਤ ਸੰਘਾ ਕਬੱਡੀ ਪ੍ਰਮੋਟਰ, ਹਰਿੰਦਰ ਸਿੰਘ ਛਿੰਦਾ ਸੋਹਾਣਾ, ਹਰਜੋਤ ਸਿੰਘ ਗੱਬਰ, ਰਣਜੀਤ ਸਿੰਘ ਢੰਡਾ, ਕਰਮਜੀਤ ਸਿੰਘ ਢੇਰ, ਸੁਰਜੀਤ ਸਿੰਘ ਸਰਪੰਚ ਮੁਹਾਲੀ, ਨਰਿੰਦਰ ਕੰਗ, ਦਵਿੰਦਰ ਸਿੰਘ ਬਾਜਵਾ, ਕੇਵਲ ਸਿੰਘ ਘੱਲੂ ਮਾਜਰਾ ਆਦਿ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ|
ਖੇਡ ਮੇਲੇ ਦੀ ਕੁਮੈਂਟਰੀ ਗੁਰਮੁੱਖ ਢੋਡੇਮਾਜਰਾ, ਸਤਨਾਮ ਸਿੰਘ ਜੈਂਗੋ, ਸੰਧੂ ਬ੍ਰਦਰਜ਼, ਬੱਬੂ ਖੰਨਾ, ਜੀਤਾ ਕਕਰਾਲੀ, ਰਾਜੇਸ਼ ਧੀਮਾਨ ਨੇ ਕੀਤੀ| ਇਸ ਖੇਡ ਮੇਲੇ ਦੀ ਕਾਮਯਾਬੀ ਵਿੱਚ ਕਲੱਬ ਦੇ ਮੈਂਬਰਾਂ ਮਹਿੰਦਰ ਸਿੰਘ ਕੈਸ਼ੀਅਰ, ਦਵਿੰਦਰ ਸਿੰਘ ਬੌਬੀ ਚੇਅਰਮੈਨ, ਹਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਅਮਨ ਪੂੰਨੀਆਂ, ਜਗਜੀਤ ਸਿੰਘ, ਮਾਨ ਸਿੰਘ ਸੋਹਾਣਾ, ਪ੍ਰੇਮ ਸਿੰਘ ਨੰਬਰਦਾਰ, ਅਵਤਾਰ ਸਿੰਘ ਮੌਲੀ, ਹਰਸੰਗਤ ਸਿੰਘ ਨੰਬਰਦਾਰ, ਦਵਿੰਦਰ ਨੰਬਰਦਾਰ ਆਦਿ ਵਲੋਂ ਮੁੱਖ ਯੋਗਦਾਨ ਦਿੱਤਾ ਗਿਆ|

Leave a Reply

Your email address will not be published. Required fields are marked *