ਹਰਿਆਵਲ ਕਵੇਸਟ ਮੁਹਿੰਮ ਤਹਿਤ ਪੌਦੇ ਲਗਾਏ

ਐਸ.ਏ.ਐਸ ਨਗਰ, 12 ਸਤੰਬਰ (ਸ.ਬ.)   ਕਵੇਸਟ ਗਰੁੱਪ ਆਫ ਇਸਟੀਚਿਊਟ ਵਿੱਚ ਹਰਿਆਵਲ ਕਵੇਸਟ ਮੁਹਿੰਮ ਤਹਿਤ ਪੌਦੇ ਲਗਾਏ ਗਏ ਹਨ| ਇਸ ਮੌਕੇ  ਸ੍ਰ. ਪਦਮਭੂਸ਼ਣ ਸਿੰਘ ਠੁਕਰਾਲ ਪ੍ਰਧਾਨ ਹਰਿਆਵਲ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਦੌਰਾਨ ਨਿੰਮ, ਸਾਗਵਾਨ, ਸ਼ੀਸ਼ਮ, ਆਂਵਲਾ, ਪਪੀਤਾ ਅਤੇ ਹੋਰ ਪੌਦੇ ਲਗਾਏ ਗਏ| ਇਸ ਮੌਕੇ ਸ੍ਰੀ ਬ੍ਰਿਜਮੋਹਨ ਜੋਸ਼ੀ ਜਿਲ੍ਹਾ ਕਨਵੀਨਰ ਮੁਹਾਲੀ, ਸ੍ਰੀ ਬਜਾਜ ਜਿਲ੍ਹਾ ਕਨਵੀਨਰ ਕਪੂਰਥਲਾ, ਕਵੇਸਟ ਗੱਰੁਪ ਦੇ ਚੇਅਰਮੈਨ ਡੀ.ਐਸ. ਸੇਖੋਂ, ਮੀਤ ਪ੍ਰਧਾਨ ਐਚ.ਐਸ. ਕਾਂਡਾ, ਨਿਰਦੇਸ਼ਕ ਪ੍ਰਮੁੱਖ ਪੀ.ਕੇ. ਬੰਸਲ, ਐਸੋਸੀਏਟ ਡਾਇਰੈਕਟਰ ਸੰਦੀਪ ਸੰਧੂ, ਐਚ.ਓ.ਡੀ. ਡਾ. ਸ਼ਸ਼ੀ ਸ਼ੇਖਰ ਅਤੇ ਸਹਾਇਕ ਪ੍ਰੋਫੈਸਰ ਸ੍ਰੀ ਵਿਵੇਕ ਸਿੰਘ ਸਾਗਵਾਨ ਹਾਜਿਰ ਸਨ| 

Leave a Reply

Your email address will not be published. Required fields are marked *